ਇਸ ਤਰ੍ਹਾਂ ਗਾਇਕ ਹਰਭਜਨ ਮਾਨ ਨੇ ਪਤਨੀ ਦਾ ਬਰਥਡੇਅ ਬਣਾਇਆ ਖ਼ਾਸ, ਪਤਨੀ ਹਰਮਨ ਮਾਨ ਨੇ ਤਸਵੀਰਾਂ ਕੀਤੀਆਂ ਸਾਂਝੀਆਂ

written by Lajwinder kaur | September 30, 2021

ਪੰਜਾਬੀ ਮਿਊਜ਼ਿਕ ਜਗਤ ਦੇ ਕਿਊਟ ਤੇ ਬਹੁਤ ਹੀ ਪਿਆਰੇ ਕਪਲਸ ‘ਚੋਂ ਇੱਕ ਨੇ ਗਾਇਕ ਹਰਭਜਨ ਮਾਨ ਤੇ ਹਰਮਨ ਮਾਨ। ਜੀ ਹਾਂ ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕ ਖੂਬ ਪਸੰਦ ਕਰਦੇ ਨੇ। ਸੋਸ਼ਲ ਮੀਡੀਆ ਤੇ ਇਸ ਕਪਲ ਦੀ ਚੰਗੀ ਫੈਨ ਫਾਲਵਿੰਗ ਹੈ। ਅਕਸਰ ਹੀ ਹਰਭਜਨ ਮਾਨ ਤੇ ਹਰਮਨ ਮਾਨ ਇੱਕ ਦੂਜੇ ਦੇ ਨਾਲ ਆਪਣੀ ਰੋਮਾਂਟਿਕ ਤਸਵੀਰਾਂ ਪੋਸਟ ਕਰਦੇ ਰਹਿੰਦੇ ਨੇ। ਪਿਛਲੇ ਹਫਤੇ ਹੀ ਹਰਭਜਨ ਮਾਨ Harbhajan Mann ਦੀ ਪਤਨੀ ਹਰਮਨ ਮਾਨ ਦਾ ਬਰਥਡੇਅ ਸੀ। ਜਿਸਦੇ ਜਸ਼ਨ ਦੀਆਂ ਤਸਵੀਰਾਂ ਉਨ੍ਹਾਂ ਨੇ ਹੁਣ ਸ਼ੇਅਰ ਕੀਤੀਆਂ ਨੇ।

ਹੋਰ ਪੜ੍ਹੋ : ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਪਰਮੀਸ਼ ਵਰਮਾ ਦਾ ਇਹ ਵੀਡੀਓ, ਮੰਗੇਤਰ ਗੀਤ ਗਰੇਵਾਲ ਨੂੰ ਤੰਗ ਕਰਦੇ ਨਜ਼ਰ ਆਏ ਪਰਮੀਸ਼

ਹਰਮਨ ਮਾਨ (Harman Mann) ਨੇ ਲੰਬੀ ਚੌੜੀ ਕੈਪਸ਼ਨ ਦੇ ਨਾਲ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਬਾਰੇ ਲਿਖਿਆ ਹੈ। ਉਨ੍ਹਾਂ ਦੇ ਪਤੀ ਤੇ ਗਾਇਕ ਹਰਭਜਨ ਮਾਨ ਨੇ ਉਨ੍ਹਾਂ ਦੇ ਬਰਥਡੇਅ ਨੂੰ ਬਹੁਤ ਹੀ ਖ਼ਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ । ਦੋਵੇਂ ਜਣੇ Shangri-La Vancouver ਨਾਂਅ ਦੀ ਜਗ੍ਹਾ ਤੇ ਗਏ ਜਿੱਥੇ ਦੋਵਾਂ ਨੇ ਆਪਣਾ ਕੁਆਲਟੀ ਟਾਈਮ ਬਿਤਾਇਆ ਤੇ ਇਸ ਦਿਨ ਨੂੰ ਯਾਦਗਾਰ ਬਣਾਇਆ ।

ਹੋਰ ਪੜ੍ਹੋ :  ਬਿੰਨੂ ਢਿੱਲੋਂ ਨੇ ਵੀ ਆਪਣੀ ਫ਼ਿਲਮ ‘ਫੁੱਫੜ ਜੀ’ ਦੀ ਰਿਲੀਜ਼ ਡੇਟ ਦਾ ਪੋਸਟਰ ਕੀਤਾ ਸ਼ੇਅਰ,ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

Harman Mann

ਹਰਮਨ ਮਾਨ ਨੇ ਆਪਣੀ ਪੰਜ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿਨ੍ਹਾਂ ਚ ਦੋਵੇਂ ਜਣੇ ਬਹੁਤ ਹੀ ਖੁਸ਼ ਤੇ ਪਿਆਰੇ ਨਜ਼ਰ ਆ ਰਹੇ ਨੇ। ਦੱਸ ਦਈਏ ਗਾਇਕ ਹਰਭਜਨ ਮਾਨ ਦੇ ਨਾਲ ਹਮੇਸ਼ਾ ਇੱਕ ਸਪੋਟਰ ਵਾਂਗ ਨਾਲ ਖੜੀ ਰਹੀ ਹੈ ਹਰਮਨ ਮਾਨ। ਹਰਮਨ ਮਾਨ ਨੇ ਵਿਦੇਸ਼ ਚ ਰਹਿੰਦੇ ਹੋਏ ਆਪਣੇ ਬੱਚਿਆਂ ਨੂੰ ਪੰਜਾਬ ਤੇ ਪੰਜਾਬੀ ਭਾਸ਼ਾ ਦੇ ਨਾਲ ਜੋੜਿਆ ਰੱਖਿਆ ਹੈ। ਹਰਮਨ ਮਾਨ ਅਕਸਰ ਹੀ ਪੰਜਾਬੀ ਨਾਵਲਾਂ ਪੜ੍ਹਦੇ ਹੋਏ ਆਪਣੀ ਤਸਵੀਰਾਂ ਵੀ ਪੋਸਟ ਕਰਦੀ ਰਹਿੰਦੀ ਹੈ।


 

0 Comments
0

You may also like