ਬਾਲੀਵੁੱਡ ਦੀ ਮਰਹੂਮ ਅਦਾਕਾਰਾ ਦਿਵਿਆ ਭਾਰਤੀ ਦੀ ਇਹ ਹੈ ਹਮਸ਼ਕਲ, ਜਨਮ ਨੂੰ ਲੈ ਕੇ ਹੈ ਖ਼ਾਸ ਕਨੈਕਸ਼ਨ

Written by  Shaminder   |  July 31st 2021 04:40 PM  |  Updated: July 31st 2021 04:40 PM

ਬਾਲੀਵੁੱਡ ਦੀ ਮਰਹੂਮ ਅਦਾਕਾਰਾ ਦਿਵਿਆ ਭਾਰਤੀ ਦੀ ਇਹ ਹੈ ਹਮਸ਼ਕਲ, ਜਨਮ ਨੂੰ ਲੈ ਕੇ ਹੈ ਖ਼ਾਸ ਕਨੈਕਸ਼ਨ

ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਅਦਾਕਾਰਾ ਦਿਵਿਆ ਭਾਰਤੀ ਆਪਣੇ ਚੁਲਬੁਲੇ ਅੰਦਾਜ਼ ਦੇ ਲਈ ਜਾਣੀ ਜਾਂਦੀ ਸੀ । ਉਨ੍ਹਾਂ ਨੇ ਕੁਝ ਹੀ ਸਾਲਾਂ ‘ਚ ਕਾਮਯਾਬੀ ਹਾਸਲ ਕੀਤੀ ਸੀ ਅਤੇ ਬਹੁਤ ਹੀ ਘੱਟ ਉਮਰ ‘ਚ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ। ਉਸ ਨੇ ਆਪਣੇ ਛੋਟੇ ਜਿਹੇ ਕਰੀਅਰ ‘ਚ ਸਿਰਫ਼  12 ਫ਼ਿਲਮਾਂ ਕੀਤੀਆਂ ਸਨ ਅਤੇ 19  ਸਾਲ ਦੀ ਉਮਰ ‘ਚ ਉਸ ਦਾ ਦਿਹਾਂਤ ਹੋ ਗਿਆ ਸੀ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਹਮਸ਼ਕਲ ਮੰਨੀ ਜਾਣ ਵਾਲੀ ਮੰਜੂ ਥਾਪਾ ਦੇ ਬਾਰੇ ਦੱਸਣ ਜਾ ਰਹੇ ਹਾਂ।

Image From Internet

ਹੋਰ ਪੜ੍ਹੋ : ਨਹੀਂ ਰਹੀ ਦੇਸ਼ ਦੀ ਸਭ ਤੋਂ ਬਜ਼ੁਰਗ ਅਥਲੀਟ ਮਾਨ ਕੌਰ, ਖੇਡ ਜਗਤ ਵਿੱਚ ਸੋਗ ਦੀ ਲਹਿਰ 

Manju ,, Image From instagram

ਜੋ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ । ਖਬਰਾਂ ਮੁਤਾਬਿਕ ਉਹ ਜਲਦ ਹੀ ਬਾਲੀਵੁੱਡ ‘ਚ ਵੀ ਡੈਬਿਊ ਕਰਨ ਜਾ ਰਹੀ ਹੈ । ਦਿਵਿਆ ਭਾਰਤੀ ਦੀ ਹਮਸ਼ਕਲ ਦਾ ਨਾਮ ਮੰਜੂ ਥਾਪਾ ਹੈ। ਮੰਜੂ ਅਤੇ ਦਿਵਿਆ ’ਚ ਨਾ ਸਿਰਫ ਸ਼ਕਲ ਬਲਕਿ ਜਨਮ ਨੂੰ ਲੈ ਕੇ ਵੀ ਇਕ ਖ਼ਾਸ ਕਨੈਕਸ਼ਨ ਹੈ। ਦਰਅਸਲ, ਦੋਵਾਂ ਦੀ ਜਨਮ ਤਰੀਕ ਇਕ ਹੀ ਹੈ।

Manju Image From instagram

ਵਿਦਿਆ ਭਾਰਤੀ ਦਾ ਜਨਮ 25 ਫਰਵਰੀ,  1975 ਨੂੰ ਹੋਇਆ ਸੀ, ਉਥੇ ਹੀ ਮੰਜੂ ਦਾ ਜਨਮ 25 ਫਰਵਰੀ 2003ਨੂੰ ਹੋਇਆ ਸੀ। ਮੰਜੂ ਥਾਪਾ ਦਾਰਜਲਿੰਗ ਦੀ ਰਹਿਣ ਵਾਲੀ ਹੈ। ਉਸਦਾ ਜਨਮ ਕੋਲਕਾਤਾ ’ਚ ਹੋਇਆ ਸੀ। ਜਦੋਂ ਮੰਜੂ ਸਿਰਫ਼ 9  ਸਾਲ ਦੀ ਸੀ ਤਾਂ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਇਸਤੋਂ ਬਾਅਦ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਉਸਦੀ ਮਾਂ ਤੁਲਾਸਾ ਥਾਪਾ ਨੇ ਸੰਭਾਲੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network