ਇਹ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ, ਕੀ ਤੁਸੀਂ ਪਛਾਣਿਆ !

written by Shaminder | August 09, 2021

ਪੰਜਾਬੀ ਸੈਲੀਬ੍ਰੇਟੀਜ਼ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਅਦਾਕਾਰ ਅਤੇ ਕਾਮੇਡੀਅਨ ਰਾਣਾ ਰਣਬੀਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਹੱਥ ‘ਚ ਕੈਮਰਾ ਫੜੇ ਹੋਏ ਨਜ਼ਰ ਆ ਰਹੇ ਹਨ ।ਇਹ ਤਸਵੀਰ ਅਦਾਕਾਰ ਦੇ ਬਚਪਨ ਦੀ ਹੈ ਅਤੇ ਇਸ ਤਸਵੀਰ ‘ਤੇ ਪੰਜਾਬੀ ਸੈਲੀਬ੍ਰੇਟੀਜ਼ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ।

Rana Ranbir -min Image From Instagram

ਹੋਰ ਪੜ੍ਹੋ : ਗਗਨ ਸਿੱਧੂ ਦੀ ਆਵਾਜ਼ ‘ਚ ਨਵਾਂ ਗੀਤ ‘ਸੈਲੂਨ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ 

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪੰਜਾਬੀ ਫ਼ਿਲਮਾਂ ਦੇ ਡਾਇਰੈਕਟਰ ਸਮੀਪ ਕੰਗ ਨੇ ਵੀ ਇਸ ‘ਤੇ ਕਮੈਂਟ ਕਰਦਿਆਂ ਹੋਇਆਂ ਲਿਖਿਆ ਕਿ ‘ਵਾਹ ਭਾਜੀ, ਕਿਊਟ ਪਿਕ’। ਇਸ ਦੇ ਨਾਲ ਹੀ ਅਦਾਕਾਰ ਜਸਵਿੰਦਰ ਭੱਲਾ ਨੇ ਵੀ ਇਸ ਤਸਵੀਰ ‘ਤੇ ਕਮੈਂਟ ਕੀਤਾ ਹੈ । ਰਾਣਾ ਰਣਬੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

Rana Ranbir with wife-min Image From Instagram

ਭਾਵੇਂ ਉਹ ਸੰਜੀਦਾ ਹੋਣ ਜਾਂ ਫਿਰ ਕਾਮੇਡੀ…। ਇਸ ਦੇ ਨਾਲ ਹੀ ਅਦਾਕਾਰ ਕਈ ਫ਼ਿਲਮਾਂ ਵੀ ਲਿਖ ਚੁੱਕੇ ਹਨ । ਬੀਤੇ ਦਿਨੀਂ ਉਨ੍ਹਾਂ ਦਾ ਲਿਖਿਆ ਇੱਕ ਗੀਤ ‘ਆਜਾ ਬਾਪੂ’ ਵੀ ਜੈਜ਼ੀ ਬੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਸੀ ।ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

0 Comments
0

You may also like