ਭੈਣ ਦੇ ਨਾਲ ਨਜ਼ਰ ਆ ਰਿਹਾ ਇਹ ਬੱਚਾ ਹੈ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਕਈ ਹਿੱਟ ਫ਼ਿਲਮਾਂ ‘ਚ ਆ ਚੁੱਕਿਆ ਹੈ ਨਜ਼ਰ

written by Shaminder | September 20, 2021

ਸੋਸ਼ਲ ਮੀਡੀਆ ‘ਤੇ ਅਦਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ (Old Pics) ਖੂਬ ਪਸੰਦ ਕੀਤੀਆਂ ਜਾਂਦੀਆਂ ਹਨ । ਬਾਲੀਵੁੱਡ ਅਦਾਕਾਰ ਸੰਨੀ ਦਿਓਲ (Sunny Deol)  ‘ਤੇ ਉਸ ਦੀ ਭੈਣ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ।ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।

Sunny Deol,, -min Image From Instagram

ਹੋਰ ਪੜ੍ਹੋ : ਐਸ਼ਵਰਿਆ ਰਾਏ ਬੱਚਨ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਗੁੱਡ ਨਿਊਜ਼

ਜਲਦ ਹੀ ਉਹ ‘ਗਦਰ-2’ ਫ਼ਿਲਮ ਬਨਾਉਣ ਜਾ ਰਹੇ ਹਨ । ਪਰ ਇਸ ਲਈ ਉਨ੍ਹਾਂ ਨੂੰ ਹੀਰੋਇਨ ਦੀ ਭਾਲ ਹੈ । ਪੰਜਾਬੀ ਇੰਡਸਟਰੀ ਦੀਆਂ ਕਈ ਹੀਰੋਇਨਾਂ ਦੇ ਨਾਲ ਉਨ੍ਹਾਂ ਨੇ ਸੰਪਰਕ ਵੀ ਕੀਤਾ ਸੀ ।

Sunny Deol, -min (13) Image From Instagram

ਪਰ ਸਿੰਮੀ ਚਾਹਲ ਅਤੇ ਨਿਮਰਤ ਖਹਿਰਾ ਨੇ ਸੰਨੀ ਦਿਓਲ ਦੇ ਨਾਲ ਫ਼ਿਲਮ ‘ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ । ਇਸ ਦਾ ਕਾਰਨ ਉਨ੍ਹਾਂ ਦਾ ਕਿਸਾਨ ਵਿਰੋਧੀ ਹੋਣਾ ਹੈ । ਦੱਸ ਦਈਏ ਕਿ ਸੰਨੀ ਦਿਓਲ ਨੇ ਪੰਜਾਬ ਦੇ ਲੋਕਾਂ ਨਾਲ ਸਾਂਸਦ ਬਣਨ ਤੋਂ ਪਹਿਲਾਂ ਕਈ ਵਾਅਦੇ ਕੀਤੇ ਸਨ ।

 

View this post on Instagram

 

A post shared by Sunny Deol (@iamsunnydeol)

ਪਰ ਉਹ ਕਿਸਾਨਾਂ ਦੇ ਹੱਕ ‘ਚ ਖੜੇ ਨਹੀਂ ਹੋਏ ਅਤੇ ਨਾਂ ਹੀ ਸਰਕਾਰ ਉੱਤੇ ਕਿਸਾਨਾਂ ਦੇ ਹੱਕ ‘ਚ ਫੈਸਲਾ ਲੈਣ ਦੀ ਕੋਈ ਗੱਲ ਆਖੀ । ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ।

 

0 Comments
0

You may also like