ਪੈਰਾਂ ਨਾਲ ਕੈਰਮਬੋਰਡ ਖੇਡ ਰਿਹਾ ਸੀ ਇਹ ਬੰਦਾ, ਵੀਡੀਓ ਸਾਂਝੀ ਕਰਕੇ ਸਚਿਨ ਤੇਂਦੁਲਕਰ ਨੇ ਦਿੱਤਾ ਖਾਸ ਸੰਦੇਸ਼

Written by  Rupinder Kaler   |  July 30th 2021 03:57 PM  |  Updated: July 30th 2021 03:57 PM

ਪੈਰਾਂ ਨਾਲ ਕੈਰਮਬੋਰਡ ਖੇਡ ਰਿਹਾ ਸੀ ਇਹ ਬੰਦਾ, ਵੀਡੀਓ ਸਾਂਝੀ ਕਰਕੇ ਸਚਿਨ ਤੇਂਦੁਲਕਰ ਨੇ ਦਿੱਤਾ ਖਾਸ ਸੰਦੇਸ਼

ਸਚਿਨ ਤੇਂਦੁਲਕਰ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੇ ਹਨ । ਉਹ ਅਕਸਰ ਪ੍ਰੇਰਣਾਦਾਇਕ ਵੀਡੀਓ ਜਾਂ ਤਸਵੀਰਾਂ ਸ਼ੇਅਰ ਕਰਦੇ ਹਨ । ਇਸੇ ਤਰ੍ਹਾਂ ਦੀ ਇੱਕ ਵੀਡੀਓ ਉਹਨਾਂ ਨੇ ਹਾਲ ਹੀ ਵਿੱਚ ਸਾਂਝੀ ਕੀਤੀ ਹੈ । ਸਚਿਨ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਇੱਕ ਸ਼ਖਸ ਆਪਣੇ ਪੈਰਾਂ ਨਾਲ ਕੈਰਮ ਖੇਡ ਰਿਹਾ ਹੈ ।

ਹੋਰ ਪੜ੍ਹੋ :

ਕੰਠ ਕਲੇਰ ਨੇ ਲੈ ਕੇ ਆ ਰਹੇ ਹਨ ਧਾਰਮਿਕ ਗੀਤ ‘ਸ਼ਬਦ ਗੁਰੂ’

ਸਚਿਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ "ਅਸੰਭਵ ਅਤੇ ਸੰਭਵ ਵਿਚਕਾਰ ਅੰਤਰ ਕਿਸੇ ਦੇ ਦ੍ਰਿੜ ਇਰਾਦੇ ਵਿੱਚ ਹੈ। ਚੀਜ਼ਾਂ ਨੂੰ ਸੰਭਵ ਬਣਾਉਣ ਦੇ ਤਰੀਕੇ ਲੱਭਣ ਲਈ ਆਪਣੀ ਪ੍ਰੇਰਣਾ ਨੂੰ ਪਿਆਰ ਕਰੋ, ਜੋ ਅਸੀਂ ਸਾਰੇ ਉਸ ਤੋਂ ਸਿੱਖ ਸਕਦੇ ਹਾਂ’।

ਸਚਿਨ ਤੇਂਦੁਲਕਰ ਦੁਆਰਾ ਪੋਸਟ ਕੀਤੀ ਗਈ ਛੋਟੀ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਜਿਸ ਦੇ 86,000 ਤੋਂ ਵੱਧ ਵਿਊਜ਼ ਅਤੇ ਲਗਭਗ 12,000 ਲਾਈਕਸ ਹਨ। ਲੋਕ ਲਗਾਤਾਰ ਇਸ ਵੀਡੀਓ ਤੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network