ਅੰਮ੍ਰਿਤ ਮਾਨ ਦੇ ਨਾਲ ਗੀਤਾਂ ‘ਤੇ ਇਸ ਬੇਬੇ ਦੇ ਡਾਂਸ ਕਰਕੇ ਕਰਵਾਈ ਅੱਤ, ਵੇਖੋ ਵੀਡੀਓ

Written by  Shaminder   |  January 31st 2023 10:28 AM  |  Updated: January 31st 2023 10:28 AM

ਅੰਮ੍ਰਿਤ ਮਾਨ ਦੇ ਨਾਲ ਗੀਤਾਂ ‘ਤੇ ਇਸ ਬੇਬੇ ਦੇ ਡਾਂਸ ਕਰਕੇ ਕਰਵਾਈ ਅੱਤ, ਵੇਖੋ ਵੀਡੀਓ

ਅੰਮ੍ਰਿਤ ਮਾਨ (Amrit Maan) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਉੇਹ ਕਿਸੇ ਸ਼ੋਅ ‘ਚ ਪਰਫਾਰਮ ਕਰ ਰਹੇ ਹਨ । ਪਰ ਇਸ ਸ਼ੋਅ ਦੇ ਦੌਰਾਨ ਇੱਕ ਬੇਬੇ ਨੇ ਉਨ੍ਹਾਂ ਦੇ ਨਾਲ ਖੂਬ ਭੰਗੜਾ ਪਾਇਆ ਹੈ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਬੇਬੇ ਨੇ ਦੱਬ ਕੇ ਭੰਗੜਾ ਪਾਇਆ । ਕੁਝ ਚਿਹਰੇ ਏਦਾਂ ਦੇ ਹੁੰਦੇ ਆ ਜੋ ਤੁਹਾਡਾ ਦਿਨ ਬਣਾ ਦਿੰਦੇ ਹਨ ।

Amrit Maan,, Image Source : Youtube

ਹੋਰ ਪੜ੍ਹੋ : ਪਾਲਤੂ ਕੁੱਤੇ ਨੇ ਵੀ ਕੀਤੇ ਰਾਖੀ ਸਾਵੰਤ ਦੀ ਮਾਂ ਦੇ ਅੰਤਿਮ ਦਰਸ਼ਨ, ਵੀਡੀਓ ਵੇਖ ਹਰ ਕੋਈ ਹੋ ਰਿਹਾ ਭਾਵੁਕ

ਅੰਮ੍ਰਿਤ ਮਾਨ ਨੇ ਬਤੌਰ ਗੀਤਕਾਰ ਕੀਤੀ ਸੀ ਕਰੀਅਰ ਦੀ ਸ਼ੁਰੂਆਤ

ਅੰਮ੍ਰਿਤ ਮਾਨ ਪੰਜਾਬੀ ਇੰਡਸਟਰੀ ਦੇ ਹਿੱਟ ਗਾਇਕਾਂ ਚੋਂ ਇੱਕ ਹਨ । ਕਦੇ ਸਮਾਂ ਹੁੰਦਾ ਸੀ ਕਿ ਉਹ ਗਾਇਕੀ ਦੇ ਖੇਤਰ ‘ਚ ਸੰਘਰਸ਼ ਕਰ ਰਹੇ ਸਨ । ਉਹ ਗੀਤ ਲਿਖਦੇ ਹੁੰਦੇ ਸਨ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ ।

Amrit Maan,,,,, Image Source : Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਚੋਰਨੀ’ ਦੀ ਝਲਕ ਨੂੰ ਲਾਈਵ ਕੰਸਰਟ ਦੇ ਦੌਰਾਨ ਕਲਾਕਾਰ ਡਿਵਾਈਨ ਨੇ ਕੀਤਾ ਸਾਂਝਾ

ਪਰ ਹੌਲੀ ਹੌਲੀ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਸਰਾਹਿਆ ਗਿਆ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਜਿਸ ‘ਚ ਆਟੇ ਦੀ ਚਿੜੀ, ਲੌਂਗ ਲਾਚੀ, ਦੋ ਦੂਣੀ ਪੰਜ ਤੇ ਬੱਬਰ ਫ਼ਿਲਮਾਂ ਸ਼ਾਮਿਲ ਹਨ ।

Amrit Maan And Sidhu Moose wala Image Source : Instagram

ਅੰਮ੍ਰਿਤ ਮਾਨ ਦਾ ਪਰਿਵਾਰ

ਅੰਮ੍ਰਿਤ ਮਾਨ ਦੇ ਪਰਿਵਾਰ ‘ਚ ਉਨ੍ਹਾਂ ਦੇ ਪਿਤਾ ਅਤੇ ਭਰਾ ਹਨ । ਉਨ੍ਹਾਂ ਦੇ ਮਾਤਾ ਜੀ ਦਾ ਦਿਹਾਂਤ ਕੁਝ ਸਮਾਂ ਪਹਿਲਾਂ ਹੋ ਗਿਆ ਸੀ । ਅੰਮ੍ਰਿਤ ਮਾਨ ਅਕਸਰ ਆਪਣੀ ਮਾਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।

amrit maan-

ਸੋਸ਼ਲ ਮੀਡੀਆ ‘ਤੇ ਉਹ ਅਕਸਰ ਆਪਣੇ ਮਾਪਿਆਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network