ਐਸ਼ਵਰਿਆ ਰਾਏ ਦਾ ਇਹ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਵਾਇਰਲ, ਰੋਂਦੇ ਬੱਚੇ ਨੂੰ ਚੁੱਪ ਕਰਾਉਂਦੀ ਆਈ ਨਜ਼ਰ, ਦੇਖੋ ਵੀਡੀਓ

written by Lajwinder kaur | September 19, 2021

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਐਸ਼ਵਰਿਆ ਰਾਏ Aishwarya Rai ਸੋਸ਼ਲ ਮੀਡੀਆ 'ਤੇ ਕਾਫੀ ਚਰਚਾ' ‘ਚ ਰਹਿੰਦੀ ਹੈ। ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਐਸ਼ਵਰਿਆ ਰਾਏ ਨੇ ਸਾਲ 1994 ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਐਸ਼ਵਰਿਆ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਕਾਫੀ ਮਾਨਤਾ ਮਿਲੀ ਹੋਈ ਹੈ। ਐਸ਼ਵਰਿਆ ਦੇ ਇਹ ਵੀਡੀਓ ਉਸਦੇ ਪ੍ਰਸ਼ੰਸਕਾਂ ਦੁਆਰਾ ਬਹੁਤ ਪਸੰਦ ਕੀਤੇ ਜਾ ਰਹੇ ਹਨ।

Aishwarya And Abhishek Bachchan Celebrate Vrinda Rai's Birthday image source-instagram

ਹੋਰ ਪੜ੍ਹੋ : ਗੁਰਨਾਮ ਭੁੱਲਰ ਤੇ ਨੀਰੂ ਬਾਜਵਾ ਦੀ ਫ਼ਿਲਮ ‘ਕੋਕਾ’ ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ, ਪਿਆਰ ਦੇ ਰੰਗਾਂ ਨਾਲ ਭਰਿਆ ਪੋਸਟਰ ਕੀਤਾ ਸਾਂਝਾ

ਦੱਸ ਦਈਏ ਇਹ ਪੁਰਾਣਾ ਵੀਡੀਓ ਉਸ ਸਮੇਂ ਦਾ ਹੈ ਜਦੋਂ ਉਨ੍ਹਾਂ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਐਸ਼ਵਰਿਆ ਰਾਏ ਦੇ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਸ਼ਵਰਿਆ ਸਕੂਲ ਦੇ ਬੱਚਿਆਂ ਨਾਲ ਗੱਲ ਕਰ ਰਹੀ ਹੈ। ਇਸ ਦੇ ਨਾਲ, ਇੱਕ ਛੋਟੇ ਰੋਂਦੇ ਹੋਏ ਬੱਚੇ ਨੂੰ ਚੁੱਪ ਵੀ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ।ਇਸ ਦੇ ਨਾਲ ਹੀ, ਇਸ ਵੀਡੀਓ ਵਿੱਚ, ਉਹ ਇੱਕ ਹਾਥੀ ਨੂੰ ਸਲਾਮ ਕਰਦੀ ਵੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਉਹ ਲਾਲ ਸਾੜੀ ਵਿੱਚ ਬਹੁਤ ਖ਼ੂਬਸੂਰਤ ਤੇ ਦਿਲਕਸ਼ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਨੂੰ ਇਹ ਪੁਰਾਣਾ ਵੀਡੀਓ ਖੂਬ ਪਸੰਦ ਆ ਰਿਹਾ ਹੈ।

inside image of aishwarya rai image source-instagram

ਹੋਰ ਪੜ੍ਹੋ : ਜੈਸਮੀਨ ਅਖ਼ਤਰ ਨੇ ਆਪਣੀ ਵੱਡੀ ਭੈਣ ਗੁਰਲੇਜ਼ ਅਖਤਰ ਤੇ ਭਾਣਜੇ ਦਾਨਵੀਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੱਸੀ ‘ਆਪਣਿਆਂ’ ਦੀ ਅਹਿਮੀਅਤ

ਐਸ਼ਵਰਿਆ ਰਾਏ ਜਲਦ ਹੀ ਤਾਮਿਲ ਫਿਲਮ 'Ponniyin Selvan' 'ਚ ਨਜ਼ਰ ਆਵੇਗੀ। ਉਹ ਅਨੁਰਾਗ ਕਸ਼ਯਪ ਦੀ ਫਿਲਮ 'ਗੁਲਾਬ ਜਾਮੁਨ' 'ਚ ਵੀ ਨਜ਼ਰ ਆਵੇਗੀ। ਅਦਾਕਾਰਾ ਆਖਰੀ ਵਾਰ ਫਿਲਮ 'ਫੰਨੇ ਖਾਂ' 'ਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਵਿੱਚ ਦੇਵਦਾਸ, ਰਾਵਣ ਅਤੇ ਜੋਧਾ ਅਕਬਰ, ਸਰਬਜੀਤ ਵਰਗੀਆਂ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ।

 

0 Comments
0

You may also like