ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦੀ ਇੱਛਾ ਜਤਾਈ ਇਸ ਪਾਕਿਸਤਾਨੀ ਕੁੜੀ ਨੇ, ਦਿਲਜੀਤ ਨੇ ਦਿੱਤਾ ਇਹ ਜਵਾਬ

written by Shaminder | December 20, 2021

ਦਿਲਜੀਤ ਦੋਸਾਂਝ (Diljit Dosanjh) ਅਜਿਹੇ ਕਲਾਕਾਰ ਹਨ ਜਿਸ ਦੇ ਵਿਦੇਸ਼ਾਂ ‘ਚ ਵੱਡੀ ਗਿਣਤੀ ‘ਚ ਪ੍ਰਸ਼ੰਸਕ ਹਨ । ਇਸ ਦੇ ਨਾਲ ਹੀ ਉਸ ਦੇ ਗੁਆਂਢੀ ਮੁਲਕ ਪਾਕਿਸਤਾਨ ‘ਚ ਫੈਨ ਹਨ । ਪਾਕਿਸਤਾਨ ਦੀ ਮਸ਼ਹੂਰ ਯੂ-ਟਿਊਬਰ ਅਤੇ ਆਪਣੀਆਂ ਹਾਸੋਹੀਣੀਆਂ ਗੱਲਾਂ ਦੇ ਨਾਲ ਸਭ ਨੂੰ ਹਸਾਉਣ ਵਾਲੀ ਅਬੀਰਾ ਖ਼ਾਨ  (Abeera Khan) ਨੇ ਹੁਣ ਦਿਲਜੀਤ ਦੋਸਾਂਝ ਦੇ ਨਾਲ ਪੰਜਾਬੀ ਫ਼ਿਲਮ ‘ਚ ਕੰਮ ਕਰਨ ਦੀ ਇੱਛਾ ਜਤਾਈ ਹੈ । ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਬੀਰਾ ਖ਼ਾਨ ਦਾ ਇੱਕ ਵੀਡੀਓ ਸਾਂਝਾ ਕਰ ਕੇ ਉਸ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਉਸ ਨਾਲ ਫ਼ਿਲਮ ‘ਚ ਕੰਮ ਜ਼ਰੂਰ ਕਰਨਗੇ ।

Diljit Dosanjh image From instagram

ਹੋਰ ਪੜ੍ਹੋ : ਕੌਰ ਬੀ ਨੇ ਆਪਣੇ ਭਰਾ ਦੇ ਕੰਗਣਾ ਖੇਡਣ ਦੀ ਰਸਮ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ‘ਅਬੀਰਾ ਜੀ ਤੁਹਾਡਾ ਵੀਡੀਓ ਮੇਰੇ ਤੱਕ ਪਹੁੰਚ ਗਿਆ ਹੈ । ਜਲਦੀ ਹੀ ਫ਼ਿਲਮ ‘ਚ ਕੰਮ ਕਰਾਂਗੇ ਆਪਾਂ’ । ਦਿਲਜੀਤ ਦੋਸਾਂਝ ਦੇ ਇਸ ਜਵਾਬ ਤੋਂ ਬਾਅਦ ਅਬੀਰਾ ਖ਼ਾਨ ਵੀ ਬਹੁਤ ਖੁਸ਼ ਹੈ ।ਦਿਲਜੀਤ ਦੋਸਾਂਝ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ ਅਤੇ ਉਨ੍ਹਾਂ ਦੀ ਪਛਾਣ ਕੌਮਾਂਤਰੀ ਪੱਧਰ ‘ਤੇ ਬਣ ਚੁੱਕੀ ਹੈ ।

Abeera khan image From instagram

ਦਿਲਜੀਤ ਦੋਸਾਂਝ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ, ਪਰ ਹੌਲੀ ਹੌਲੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਦਾ ਨਾਂਅ ਅੱਜ ਕਾਮਯਾਬ ਗਾਇਕਾਂ ਦੇ ਨਾਲ-ਨਾਲ ਕਾਮਯਾਬ ਅਦਾਕਾਰਾਂ ਦੀ ਸੂਚੀ ‘ਚ ਵੀ ਆਉਂਦਾ ਹੈ ।

 

View this post on Instagram

 

A post shared by DILJIT DOSANJH (@diljitdosanjh)

ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਜੱਟ ਐਂਡ ਜੂਲੀਅਟ, ਛੜਾ, ਪੰਜਾਬ 1984 ਵਰਗੀਆਂ ਕਾਮਯਾਬ ਫ਼ਿਲਮਾਂ ਦਿੱਤੀਆਂ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਅਕਸ਼ੇ ਕੁਮਾਰ ਦੇ ਨਾਲ ਗੁੱਡ ਨਿਊਜ਼, ਅਨੁਸ਼ਕਾ ਸ਼ਰਮਾ ਦੇ ਨਾਲ ਫਿਲੌਰੀ, ਤਾਪਸੀ ਪੰਨੂ ਦੇ ਨਾਲ ਫ਼ਿਲਮ ਸੂਰਮਾ ‘ਚ ਕੰਮ ਕੀਤਾ ਹੈ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਹੌਂਸਲਾ ਰੱਖ’ ਆਈ ਸੀ । ਜਿਸ ‘ਚ ਉਹ ਅਦਾਕਾਰਾ ਸ਼ਹਿਨਾਜ਼ ਗਿੱਲ ਅਤੇ ਸੋਨਮ ਬਾਜਵਾ ਦੇ ਨਾਲ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।

 

You may also like