ਮਾਂ-ਪੁੱਤ ਦੇ ਪਿਆਰ ਨੂੰ ਦਰਸਾਉਂਦੀ ਹੋਈ ਇਹ ਤਸਵੀਰ ਗਾਇਕਾ ਸਤਵਿੰਦਰ ਬਿੱਟੀ ਨੇ ਕੀਤੀ ਸਾਂਝੀ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | April 01, 2021 11:47am

ਮਾਂ ਹੋਣਾ ਹਰ ਔਰਤ ਦੇ ਲਈ ਬਹੁਤ ਹੀ ਖ਼ੂਬਸੂਰਤ ਅਹਿਸਾਸ ਹੈ। ਮਾਂ ਦਾ ਆਪਣੇ ਬੱਚੇ ਦੇ ਨਾਲ ਹਮੇਸ਼ਾ ਖ਼ਾਸ ਮੋਹ ਰਹਿੰਦਾ ਹੈ। ਅਜਿਹੇ ਹੀ ਇੱਕ ਪਿਆਰੀ ਜਿਹੀ ਤਸਵੀਰ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਕੀਤੀ ਹੈ।

inside image of singer satwinder bitti with family image source- instagram

ਹੋਰ  ਪੜ੍ਹ੍ਹੋ : ਨੇਹਾ ਕੱਕੜ ਨੇ ਆਪਣੇ ਭਰਾ ਟੋਨੀ ਕੱਕੜ ਨੂੰ ਵੀਡੀਓ ਸ਼ੇਅਰ ਕਰਕੇ ਦਿੱਤਾ ਖ਼ਾਸ ਤੋਹਫਾ, ਘਰ ‘ਚ ਬਣਵਾ ਰਹੇ ਨੇ ਕ੍ਰਿਕੇਟ ਗਰਾਉਂਡ

inside image of satwinder bitti with son image source- instagram

90 ਦੇ ਦਹਾਕੇ ਦੀ ਸੁਪਰ ਹਿੱਟ ਗਾਇਕਾ ਸਤਵਿੰਦਰ ਬਿੱਟੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।  ਉਨ੍ਹਾਂ ਨੇ ਜੈਪੁਰ ਤੋਂ ਆਪਣੇ ਬੇਟੇ ਦੇ ਨਾਲ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਚ ਉਨ੍ਹਾਂ ਨੇ ਆਪਣੇ ਬੇਟੇ ਨੂੰ ਜੱਫੀ ਪਾਈ ਹੋਈ ਹੈ । ਮਾਂ-ਪੁੱਤ ਦੋਵੇਂ ਜਣੇ ਕੈਮਰੇ ਵੱਲ ਦੇਖਦੇ ਹੋਏ ਮੁਸਕਰਾ ਰਹੇ ਨੇ। ਦਰਸ਼ਕਾਂ ਨੂੰ ਮਾਂ ਬੇਟੇ ਦਾ ਇਹ ਫੋਟੋ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

singer satwinder bitti inside image image source- instagram

ਜੇ ਝਾਤ ਮਾਰੀਏ ਸਤਵਿੰਦਰ ਬਿੱਟੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਉਨ੍ਹਾਂ ਨੇ ਚੰਡੀਗੜ ਦੇ ਐੱਮ.ਸੀ. ਐੱਮ ਕਾਲਜ ‘ਚ ਬੀ.ਐੱਸ.ਸੀ ਤੱਕ ਪੜਾਈ ਹਾਸਲ ਕੀਤੀ । ਗਾਇਕੀ ਤੋਂ ਇਲਾਵਾ ਉਹ ਹਾਕੀ ਦੀ ਬਿਹਤਰੀਨ ਖਿਡਾਰਨ ਵੀ ਰਹੇ ਹਨ। ਏਨੀਂ ਦਿਨੀਂ ਉਹ ਕਿਸਾਨੀ ਸੰਘਰਸ਼ ‘ਚ ਵੀ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਏ ਸੀ।

You may also like