
ਮਨੋਰੰਜਨ ਜਗਤ ਦੇ ਸਿਤਾਰਿਆਂ ਦੇ ਬਾਰੇ ਉਨ੍ਹਾਂ ਦੇ ਪ੍ਰਸ਼ੰਸਕ ਜਾਨਣ ਦੇ ਲਈ ਬੇਤਾਬ ਹੁੰਦੇ ਹਨ । ਉਨ੍ਹਾਂ ਦੇ ਰਹਿਣ ਸਹਿਣ, ਖਾਣ ਪੀਣ ਅਤੇ ਨਿੱਜੀ ਜ਼ਿੰਦਗੀ ਬਾਰੇ ਜਾਨਣ ਲਈ ਪ੍ਰਸ਼ੰਸਕ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੁੰਦੇ ਹਨ । ਪੰਜਾਬੀ ਇੰਡਸਟਰੀ (Punjabi Industry) ਵੀ ਦਿਨੋਂ ਦਿਨ ਵਧ ਫੁੱਲ ਰਹੀ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਬਾਰੇ ਵੀ ਲੋਕ ਬਹੁਤ ਦਿਲਚਸਪੀ ਰੱਖਦੇ ਹਨ ।

ਕੁਝ ਸਿਤਾਰੇ ਤਾਂ ਅਜਿਹੇ ਹੁੰਦੇ ਹਨ ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਹੀ ਪਰਸਨਲ ਰੱਖਦੇ ਹਨ ਅਤੇ ਆਪਣੇ ਬਾਰੇ ਕੁਝ ਵੀ ਸ਼ੇਅਰ ਨਹੀਂ ਕਰਦੇ । ਪਰ ਕੁਝ ਸਿਤਾਰੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਪੰਜਾਬੀ ਸਿਤਾਰੇ (Punjabi Star)ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ।

ਜਿਸ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ ।ਜੀ ਹਾਂ ਇੰਡਸਟਰੀ ‘ਚ ਉਸ ਨੂੰ ਗਰੇਵਾਲਾਂ ਦੇ ਮੁੰਡੇ ਦੇ ਨਾਂਅ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਕੋਈ ਕੋਈ ਉਸ ਨੂੰ ‘ਟੇਢੀ ਪੱਗ ਵਾਲਾ ਸਰਦਾਰ’ ਵੀ ਆਖਦਾ ਹੈ । ਜੀ ਹਾਂ ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਸ ਦੀ ਗੱਲ ਕਰ ਰਹੀ ਹੈ ।
ਜੇ ਨਹੀਂ ਸਮਝੇ ਤਾਂ ਅਸੀਂ ਹੀ ਤੁਹਾਨੂੰ ਦੱਸਦੇ ਹਾਂ । ਇਹ ਤਸਵੀਰ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ (Ravinder Grewal)ਦੀ । ਜਿਸਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਰਵਿੰਦਰ ਗਰੇਵਾਲ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕਾਂ ਨੂੰ ਇਹ ਪਸੰਦ ਵੀ ਆ ਰਹੀ ਹੈ ।
View this post on Instagram