
ਪੰਜਾਬੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਦਿਲਜੀਤ ਦੋਸਾਂਝ (Diljit Dosanjh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹ ਤਸਵੀਰਾਂ ਉਨ੍ਹਾਂ ਦੇ ਬਚਪਨ ਦੀਆਂ ਹਨ । ਜਿਸ ‘ਚ ਉਹ ਆਪਣੇ ਸਰਬਾਲੇ ਵਾਲੇ ਲੁੱਕ ਨੂੰ ਸਾਂਝਾ ਕੀਤਾ ਹੈ । ਦਿਲਜੀਤ ਦੋਸਾਂਝ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲੰਮਾ ਚੌੜਾ ਕੈਪਸ਼ਨ ਵੀ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਨਵਾਂ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਪਾ ਕੇ ਹਾਰ ਸਰਬਾਲਾ ਤਿਆਰ, ਕਿਹਨੇ ਕਿਹਨੇ ਮਿਲਨੀ ਕੀਤੀ ਆ ਵਿਆਹ ‘ਚ । ਇਹ ਵੀ ਵੱਡੀ ਅਚੀਵਮੈਂਟ ਹੁੰਦੀ ਸੀ ਮਿਲਨੀ। ਚੰਗੇ ਚੰਗੇ ਰਿਸ਼ਤੇਦਾਰ ਨਰਾਜ਼ ਹੋ ਜਾਂਦੇ ਸੀ ਜੇ ਮਿਲਨੀ ਨਹੀਂ ਸੀ ਹੁੰਦੀ ਤਾਂ…। ਸਰਬਾਲਾ ਪੱਕਾ ਹੀ ਹੁੰਦਾ ਸੀ ਮੈਂ ਪਿੰਡ ਵੱਲੋਂ ਕਿਉਂਕਿ ਮਹਿੰਦੀ ਰੰਗ ਦਾ ਕੋਟ ਮੇਰੇ ਕੋਲ ਸੀ ਦੂਜੀ ਤਸਵੀਰ ‘ਚ ਰੈੱਡ ਟਾਈ । ਹਰ ਫੰਕਸ਼ਨ ਦੇ ਲਈ ਤਿਆਰ। ਦੋਸਾਂਝਾ ਵਾਲਾ ਫੈਸ਼ਨ ਕਿਲਾ ਸਟਰੇਟ ਫਰੌਮ ਪਿੰਡ ਮੈਨ। ਕੱਲ੍ਹ ਪਿੰਡ ਜਾ ਕੇ ਬਹੁਤ ਚੰਗਾ ਲੱਗਿਆ ।

ਡਾਕੂਮੈਂਟਰੀ ਸ਼ੂਟ ਹੋ ਰਹੀ ਹੈ। ਤੁਸੀਂ ਵੀ ਜਲਦੀ ਦੇਖੋਗੇ ਸਾਰਾ ਕੁਝ’। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਆਪਣੀ ਅਦਾਕਾਰੀ ਦੇ ਨਾਲ ਵੀ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਹ ਆਖਰੀ ਵਾਰ ਸ਼ਹਿਨਾਜ਼ ਗਿੱਲ ਦੇ ਨਾਲ ਫ਼ਿਲਮ ਹੌਸਲਾ ਰੱਖ ‘ਚ ਨਜ਼ਰ ਆਏ ਸਨ ।
View this post on Instagram