
ਬਚਪਨ ‘ਚ ਕਾਰਟੂਨ ਵੇਖਣਾ ਸਭ ਨੂੰ ਪਸੰਦ ਹੁੰਦਾ ਹੈ ।ਪਹਿਲਾਂ ਜਿੱਥੇ ਟੀਵੀ ਸ਼ੋਅ ‘ਛੋਟਾ ਭੀਮ’, ‘ਮੋਗਲੀ’ ਸਣੇ ਕਈ ਕਾਰਟੂਨ ਸ਼ੋਅਜ਼ ਪ੍ਰਸਾਰਿਤ ਹੁੰਦੇ ਸਨ। ਪਰ ਅੱਜ ਕੱਲ੍ਹ ਡੋਰੇਮੋਨ ਸ਼ੋਅ (Doremon) ਨੂੰ ਬੱਚਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਪਰ ਇਨ੍ਹਾਂ ਕਿਰਦਾਰਾਂ ਨੂੰ ਆਵਾਜ਼ਾਂ ਕੌਣ ਦਿੰਦਾ ਹੈ ਇਸ ਬਾਰੇ ਅਕਸਰ ਆਪਾਂ ਸੋਚਦੇ ਹਾਂ ।

ਹੋਰ ਪੜ੍ਹੋ : ਸਮੀਪ ਕੰਗ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ ਗਿੱਪੀ ਗਰੇਵਾਲ ਅਤੇ ਬਿੰਨੂ ਢਿੱਲੋਂ, ਵੇਖੋ ਮਜ਼ੇਦਾਰ ਵੀਡੀਓ
ਇਸ ਸ਼ੋਅ ਦੇ ਹਰ ਕਿਰਦਾਰ ਨੂੰ ਪਿਆਰ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਉਸ ਪੰਜਾਬੀ ਮੁਟਿਆਰ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਇਸ ਸ਼ੋਅ ਦੇ ਨੋਬਿਤਾ ਕਿਰਦਾਰ ਨੂੰ ਆਪਣੀ ਆਵਾਜ਼ ਦੇ ਕੇ ਉਸ ‘ਚ ਜਾਨ ਪਾ ਦਿੱਤੀ ਹੈ । ਸਿਮਰਨ ਕੌਰ (Simran Kaur) ਦੇ ਕਰੀਅਰ ‘ਚ ਉਸ ਦੀ ਆਵਾਜ਼ ਹੀ ਮੀਲ ਪੱਥਰ ਸਾਬਿਤ ਹੋਈ ਹੈ ਅਤੇ ਸਭ ਉਸ ਨੂੰ ਨੋਬਿਤਾ ਦੇ ਕਿਰਦਾਰ ‘ਚ ਦਿੱਤੀ ਆਵਾਜ਼ ਦੇ ਨਾਲ ਹੀ ਪਛਾਣਦੇ ਹਨ ।

ਹੋਰ ਪੜ੍ਹੋ : ਅਨੀਤਾ ਦੇਵਗਨ ਦੇ ਘਰ ਮਠਿਆਈ ਲੈ ਕੇ ਪਹੁੰਚੇ ਬੀਰ ਸਿੰਘ, ਅਦਾਕਾਰਾ ਨੇ ਦਿੱਤੀ ਬੀਰ ਸਿੰਘ ਨੂੰ ਵਿਆਹ ਦੀ ਵਧਾਈ
ਸੋਸ਼ਲ ਮੀਡੀਆ ‘ਤੇ ਸਿਮਰਨ ਕੌਰ ਕਾਫੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ । ਸਿਮਰਨ ਕੌਰ ਨੇ ਆਪਣੇ ਕਿਰਦਾਰ ਦੀਆਂ ਆਵਾਜ਼ਾਂ ਦੇ ਕਈ ਵੀਡੀਓਜ਼ ਵੀ ਸ਼ੇਅਰ ਕੀਤੇ ਹਨ ।

ਜਲਦ ਹੀ ਇਹ ਵਾਇਸ ਆਰਟਿਸਟ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣ ਵਾਲੀ ਹੈ ।ਸਿਮਰਨ ਕੌਰ ਦੇ ਨੋਬਿਤਾ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਦਰਸ਼ਕ ਸਿਮਰਨ ਕੌਰ ਦੇ ਆਉਣ ਵਾਲੇ ਪ੍ਰੋਜੈਕਟਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਐਕਸਾਈਟਡ ਹਨ ।
View this post on Instagram