ਇਸ ਸਿੱਖ ਨੇ ਵਧਾਇਆ ਦੁਨੀਆ ਭਰ ‘ਚ ਪੰਜਾਬੀਆਂ ਦਾ ਮਾਣ

written by Shaminder | December 04, 2021

ਪੰਜਾਬੀਆਂ ਨੇ ਆਪਣੀ ਮਿਹਨਤ ਦੇ ਨਾਲ ਦੁਨੀਆ ਭਰ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ ।ਭਾਵੇਂ ਉਹ ਯੁੱਧ ਦਾ ਮੈਦਾਨ ਹੋਵੇ, ਕਾਰੋਬਾਰ ਦੀ ਦੁਨੀਆ ਹੋਵੇ ਜਾਂ ਫਿਰ ਖੇਡਾਂ ਦਾ ਖੇਤਰ ਹੋਵੇ । ਹਰ ਖੇਤਰ ‘ਚ ਸਿੱਖਾਂ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ । ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਸਿੱਖ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸਿੱਖੀ ਸਰੂਪ ‘ਚ ਸੱਜੇ ਇੱਕ ਸਿੱਖ (Sikh)  ਨੇ ਖਾਲਸੇ ਦੇ ਰਿਵਾਇਤੀ ਬਾਣੇ (Bana) ‘ਚ ਸੱਜ ਕੇ ਲਾਅ ਦੀ ਡਿਗਰੀ (Law Degree) ਲਈ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਦੀ ਇੱਕ ਵੀਡੀਓ ਸੰਦੀਪ ਨਾਂਅ ਦੀ ਕੁੜੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।

Singh image From twitter

ਹੋਰ ਪੜ੍ਹੋ : ਇਸ ਤਸਵੀਰ ‘ਚ ਛਿਪਿਆ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਅਦਾਕਾਰ, ਕੀ ਤੁਸੀਂ ਪਛਾਣਿਆ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੰਦੀਪ ਕੌਰ ਨੇ ਲਿਖਿਆ ਕਿ ‘ਇੱਕ ਮਾਣ ਵਾਲਾ ਪਲ ਜਦੋਂ ਇਹ ਯੂਕੇ ਸਿੰਘ ਖਾਲਸੇ ਦੇ ਰਵਾਇਤੀ ਬਾਣੇ ਵਿੱਚ ਸਜੇ ਬਰਮਿੰਘਮ ਯੂਨੀਵਰਸਿਟੀ ਤੋਂ ਆਪਣੀ ਕਾਨੂੰਨ ਦੀ ਡਿਗਰੀ ਪ੍ਰਾਪਤ ਕਰਦਾ ਹੈ’। ਸਿੱਖੀ ‘ਚ ਬਾਣੀ ਅਤੇ ਬਾਣੇ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ।ਸਿੱਖੀ 'ਚ ਬਾਣੇ ਦੀ ਬਹੁਤ ਮਹੱਤਤਾ ਹੈ । ਬਾਣੀ ਅਤੇ ਬਾਣਾ ਸਿੱਖੀ ਦੇ ਮੁੱਖ ਸਿਧਾਂਤ ਹਨ ।

uk singh image From twitter

ਇਸ ਤੋਂ ਇਲਾਵਾ ਸਿਮਰਨ,ਕਿਰਤ ਕਰਨਾ ਅਤੇ ਵੰਡ ਕੇ ਛਕਣਾ ਇਨ੍ਹਾਂ ਸਭ ਸਿਧਾਂਤਾ ਦੀ ਪਾਲਣਾ ਕਰਨ ਵਾਲਾ ਹੀ ਆਪਣੇ ਆਪ ਨੂੰ ਸਿੱਖ ਅਖਵਾਉਣ ਦੇ ਲਾਇਕ ਹੁੰਦਾ ਹੈ,ਪਰ ਅੱਜ ਇਨ੍ਹਾਂ ਸਿਧਾਂਤਾ ਦੀ ਪਾਲਣਾ ਕਰਨ ਵਾਲੇ ਲੋਕ ਬਹੁਤ ਹੀ ਘੱਟ ਹਨ । ਜੋ ਸਿੱਖ ਸਿਧਾਂਤਾ ਦਾ ਪਾਲਣ ਕਰ ਰਹੇ ਹਨ ।ਇਹ ਸਿੱਖ ਵੀ ਉਨ੍ਹਾਂ ਸਿੱਖਾਂ ਚੋਂ ਇੱਕ ਹੈ ਜੋ ਕਿ ਇਨ੍ਹਾਂ ਨਿਯਮਾਂ ਦਾ ਪਾਲਣ ਕਰਦਾ ਹੈ ।

ਇਹ ਸਿੱਖ ਯੂਕੇ ਵਿੱਚ ਪਾਤਿਸ਼ਾਹ 6 ਅਕੈਡਮੀ ਵਿੱਚ ਸੇਵਾਦਾਰ ਵਜੋਂ ਕੰਮ ਕਰਦਾ ਹੈ ਅਤੇ ਇਹ ਸਿੰਘ ਰੋਜ਼ਾਨਾ ਅਕਾਦਮਿਕ ਅਤੇ ਪੇਸ਼ੇਵਰ ਸੈਟਿੰਗਾਂ ਵਿੱਚ ਬਾਣਾ ਪਹਿਨ ਕੇ ਖਾਲਸੇ ਅਤੇ ਇਸਦੀ ਨੈਤਿਕਤਾ ਨੂੰ ਦਰਸਾਉਂਦਾ ਹੈ। ਪੀ ਸਿਕਸ ਅਕੈਡਮੀ ਵੁਲਵਰਹੈਂਪਟਨ ‘ਚ ਵਿਦਿਆਰਥੀਆਂ ਨੂੰ ਆਨਲਾਈਨ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਪੰਜਾਬੀ ਭਾਸ਼ਾ ਦੀਆਂ ਬੁਨਿਆਦੀ ਗੱਲਾਂ ਅਤੇ ਇਸ ਨਾਲ ਸਬੰਧਤ ਨੈਤਿਕਤਾ ਸਿਖਾਉਂਦੀ ਹੈ। ਪੀ੬ ਅਕੈਡਮੀ ਵਿਦਿਆਰਥੀਆਂ ਨੂੰ ਰਾਗ ਵਿਦਿਆ, ਗੁਰਬਾਣੀ ਵਿਦਿਆ, ਸ਼ਸਤਰ ਵਿਦਿਆ ਅਤੇ ਹੋਰ ਬਹੁਤ ਸਾਰੀਆਂ ਸਬੰਧਤ ਚੀਜ਼ਾਂ ਦੀ ਸਿੱਖਿਆ ਦੀ ਮਹਿਮਾ ਕਰਦੀ ਹੈ।

 

You may also like