ਫੌਜ ਦੇ ਜਵਾਨ ਨੇ ਗਾਇਆ ਭਾਵੁਕ ਗੀਤ, ਹਰ ਕਿਸੇ ਦੀਆਂ ਅੱਖਾਂ ਹੋਈਆਂ ਨਮ, ਵੇਖੋ ਵੀਡੀਓ

written by Shaminder | July 14, 2022

ਫੌਜ ਦੇ ਜਵਾਨਾਂ ਦੇ ਵੱਲੋਂ ਗਾਏ ਗਏ ਇੱਕ ਗੀਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਫੌਜ ਦੇ ਜਵਾਨ ਬਾਰਡਰ (Border Movie) ਫ਼ਿਲਮ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ‘ਐ ਜਾਤੇ ਹੁਏ ਲਮਹੋਂ’ ਆਪਣੀ ਆਵਾਜ਼ ‘ਚ ਗਾੳਂੁਦੇ ਹੋਏ ਇਹ ਜਵਾਨ ਬਹੁਤ ਹੀ ਜੋਸ਼ ਅਤੇ ਜਜ਼ਬੇ ਦੇ ਨਾਲ ਭਰੇ ਹੋਏ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।

Vikarmjit singh, image From twitter

ਹੋਰ ਪੜ੍ਹੋ : ਪਿਤਾ ਦੀ ਗੋਦ ‘ਚ ਸਿਰ ਰੱਖ ਕੇ ਸੁੱਤੇ ਨਜ਼ਰ ਆਏ ਸਿੱਧੂ ਮੂਸੇਵਾਲਾ, ਪ੍ਰਸ਼ੰਸਕ ਵੀ ਪਿਉ ਪੁੱਤਰ ਦੇ ਪਿਆਰ ਨੂੰ ਵੇਖ ਹੋਏ ਭਾਵੁਕ

ਲੋਕ ਵੀ ਇਸ ਵੀਡੀਓ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । 1997 ‘ਚ ਆਈ ਫ਼ਿਲਮ ‘ਬਾਰਡਰ’ ਦਾ ਇਹ ਗੀਤ ਇਸ ਜਵਾਨ ਦੀ ਆਵਾਜ਼ ‘ਚ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ।ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਨੇ ਆਪਣੇ ਅਧਿਕਾਰਤ ਕੂ ਹੈਂਡਲ ਰਾਹੀਂ ਇੱਕ ਖੂਬਸੂਰਤ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਫਿਲਮ ਬਾਰਡਰ ਦਾ ਇਹ ਗੀਤ ਗਾਉਂਦੇ ਸੁਣਿਆ ਜਾ ਸਕਦਾ ਹੈ।

Vikarmjit singh,,,

ਹੋਰ ਪੜ੍ਹੋ : ਗੁਰੂ ਪੂਰਨਿਮਾ ‘ਤੇ ਅਮਰ ਨੂਰੀ ਨੇ ਆਪਣੇ ਸੰਗੀਤਕ ਗੁਰੂ ਸਮਰਾਟ ਚਰਨਜੀਤ ਆਹੂਜਾ ਦੇ ਘਰ ਪਹੁੰਚ ਕੇ ਲਿਆ ਆਸ਼ੀਰਵਾਦ

ਫੌਜ ਦੇ ਜਵਾਨ ਵਿਕਰਮਜੀਤ ਸਿੰਘ ਵੱਲੋਂ ਗਾਇਆ ਗਿਆ ਇਹ ਗੀਤ ਫੌਜ ਦੇ ਜਵਾਨਾਂ ਦੀ ਹਾਲਤ ਨੂੰ ਬਿਆਨ ਕਰਦਾ ਹੈ । ਸਰਹੱਦਾਂ ਦੇ ਰਾਖਿਆਂ ਵੱਲੋਂ ਗਾਇਆ ਗਿਆ ਇਹ ਗੀਤ ਸੁਣ ਆਮ ਲੋਕ ਹੀ ਨਹੀਂ ਫੌਜ ਦੇ ਜਵਾਨ ਵੀ ਭਾਵੁਕ ਹੋ ਗਏ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

Vikarmjit singh, image From Twitter

ਹਰ ਕੋਈ ਇਨ੍ਹਾਂ ਜਵਾਨਾਂ ਦੇ ਦੇਸ਼ ਭਗਤੀ ਦੇ ਇਸ ਜਨੂੰਨ ਨੂੰ ਸਲਾਮ ਕਰ ਰਿਹਾ ਹੈ । ਫੌਜ ਦੇ ਜਵਾਨ ਵਿਕਰਮਜੀਤ ਸਿੰਘ ਦੇ ਵੱਲੋਂ ਗਾਇਆ ਗਿਆ ਇਹ ਗੀਤ ਪਹਿਲਾ ਗੀਤ ਨਹੀਂ ਹੈ । ਇਸ ਤੋਂ ਪਹਿਲਾਂ ਵੀ ਇਹ ਜਵਾਨ ਗੀਤ ਗਾ ਚੁੱਕੇ ਹਨ ।

You may also like