
ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਖੂਬ ਵੀਡੀਓ ਵਾਇਰਲ (Video Viral) ਹੋ ਰਹੇ ਹਨ ।ਉਨ੍ਹਾਂ ਵਿੱਚੋਂ ਹੀ ਇੱਕ ਗੀਤ ਟ੍ਰੈਡਿੰਗ ‘ਚ ਚੱਲ ਰਿਹਾ ਹੈ । ਜੀ ਹਾਂ ‘ਪਤਲੀ ਕਮਰੀਆ’ (Patli Kamariya) ‘ਤੇ ਇਨ੍ਹੀਂ ਦਿਨੀਂ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਵੀਡੀਓ ਬਣਾਏ ਜਾ ਰਹੇ ਹਨ । ਜਿੱਥੇ ਸੈਲੀਬ੍ਰੇਟੀ ਇਸ ਗੀਤ ‘ਤੇ ਵੀਡੀਓ ਬਣਾ ਰਹੇ ਹਨ, ਉੱਥੇ ਹੀ ਇੱਕ ਅਧਿਆਪਕ (Teacher) ਦਾ ਵੀ ਇਸ ਗੀਤ ‘ਤੇ ਵੀਡੀਓ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਗੰਭੀਰ ਬੀਮਾਰੀ ਦੇ ਨਾਲ ਜੂਝ ਰਿਹਾ ‘ਭਾਬੀ ਜੀ ਘਰ ਪਰ ਹੈਂ’ ਦਾ ਇਹ ਅਦਾਕਾਰ, ਇਲਾਜ ਕਰਵਾਉਣ ਦੇ ਲਈ ਨਹੀਂ ਹਨ ਪੈਸੇ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਧਿਆਪਕ ਕਲਾਸ ਰੂਮ ‘ਚ ਨਜ਼ਰ ਆ ਰਿਹਾ ਹੈ ਅਤੇ ਬੱਚੇ ਵੀ ਡਾਂਸ ਦੇ ਦੌਰਾਨ ਉਸ ਦਾ ਸਾਥ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਯੇ ਤੋ ਅਰਵਿੰਦ ਕੇਜਰੀਵਾਲ ਹੈ’।

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕਾ ਨੇ ਪਤੀ ਲਈ ਲਿਖੇ ਆਪਣੇ ਦਿਲ ਦੇ ਜਜ਼ਬਾਤ
ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਟੀਚਰ ਕਾ ਜੌਬ ਗਿਆ’।ਇੱਕ ਨੇ ਲਿਖਿਆ ‘ਵਾਹ ਸਸਤੇ ਕੇਜਰੀਵਾਲ’।ਇਸ ਦੇ ਨਾਲ ਹੀ ਹੋਰ ਵੀ ਕਈ ਲੋਕਾਂ ਨੇ ਇਸ ‘ਤੇ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਇਸ ਤੋਂ ਪਹਿਲਾਂ ਰਾਨੂੰ ਮੰਡਲ ਨਾਂਅ ਦੀ ਇੱਕ ਮਹਿਲਾ ਦਾ ਵੀ ਵੀਡੀਓ ਵਾਇਰਲ ਹੋਇਆ ਸੀ ।

ਜਿਸ ‘ਚ ਉਹ ਰੇਲਵੇ ਸਟੇਸ਼ਨ ‘ਤੇ ਗਾਉਂਦੀ ਹੋਈ ਦਿਖਾਈ ਦਿੱਤੀ ਸੀ । ਉਸ ਦਾ ਇਹ ਵੀਡੀਓ ਏਨਾਂ ਕੁ ਵਾਇਰਲ ਹੋਇਆ ਸੀ ਕਿ ਹਿਮੇਸ਼ ਰੇਸ਼ਮੀਆ ਨੇ ਆਪਣੀ ਫ਼ਿਲਮ ‘ਚ ਉਸ ਨੂੰ ਗਾਉਣ ਦਾ ਮੌਕਾ ਵੀ ਦਿੱਤਾ ਸੀ ।
View this post on Instagram