ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

written by Shaminder | February 22, 2022

ਗੁਰਨਾਮ ਭੁੱਲਰ (Gurnam Bhullar)  ਅਤੇ ਸੋਨਮ ਬਾਜਵਾ (Sonam Bajwa) ਦੀ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਇਹ ਫ਼ਿਲਮ ਚਾਰ ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਇਸ ਫ਼ਿਲਮ ਦੇ ਅਦਾਕਾਰਾਂ ਦੇ ਵੀਡੀਓ (Video)  ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਹਨ । ਅਦਾਕਾਰਾ ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸ ‘ਚ ਸੋਨਮ ਬਾਜਵਾ ਗੁਰਨਾਮ ਭੁੱਲਰ ਨੂੰ ਚਾਹ ਪੀਣ ਲਈ ਦਿੰਦੀ ਹੈ । ਗੁਰਨਾਮ ਭੁੱਲਰ ਜਦੋਂ ਪੀਦਾਂ ਹੈ ਤਾਂ ਸੋਨਮ ਬਾਜਵਾ ਪੁੱਛਦੀ ਹੈ ਕਿ ਕਿਵੇਂ ਦੀ ਬਣੀ ਹੈ ।

ਹੋਰ ਪੜ੍ਹੋ : ਪਾਰਵਤੀ ਦੀ ਭੂਮਿਕਾ ਨਿਭਾਉਣ ਵਾਲੀ ਪੂਜਾ ਬਨਰਜੀ ਅਸਲ ਜ਼ਿੰਦਗੀ ‘ਚ ਹੈ ਬਹੁਤ ਹੀ ਬੋਲਡ

ਜਿਸ ‘ਤੇ ਗੁਰਨਾਮ ਭੁੱਲਰ ਜਵਾਬ ਦਿੰਦਾ ਹੈ ਕਿ ਮਿੱਠਾ ਘੱਟ ਹੈ ਇਸ ਤੋਂ ਬਾਅਦ ਸੋਨਮ ਕਹਿੰਦੀ ਹੈ ਕਿ ਮਿੱਠਾ ਤਾਂ ਸਿਹਤ ਲਈ ਘੱਟ ਹੀ ਠੀਕ ਹੈ ਤਾਂ ਦੋਵਾਂ ਦਰਮਿਆਨ ਬਹਿਸ ਹੋ ਜਾਂਦੀ ਹੈ । ਦੋਵਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ।

ਦੱਸ ਦਈਏ ਕਿ ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਇਸ ਤੋਂ ਪਹਿਲਾਂ ਇਹ ਜੋੜੀ ‘ਗੁੱਡੀਆਂ ਪਟੋਲੇ’ ‘ਚ ਨਜ਼ਰ ਆਈ ਸੀ ।ਰੁਪਿੰਦਰ ਇੰਦਰਜੀਤ ਵੱਲੋਂ ਫ਼ਿਲਮ ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਦੀ ਕਹਾਣੀ ਲਿਖੀ ਅਤੇ ਡਾਇਰੈਕਟ ਕੀਤੀ ਗਈ ਹੈ। ਇਸ ਫ਼ਿਲਮ ‘ਚ ਸੋਨਮ ਤੇ ਗੁਰਨਾਮ ਤੋਂ ਇਲਾਵਾ ਰੁਪਿੰਦਰ ਰੂਪੀ, ਘੳਰਰੇ ੜੳਨਦੲਰ, ਪ੍ਰੀਤ ਰੰਧਾਵਾ, ਜਸਵਿੰਦਰ ਲਹਿਰੀ ਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਦਰਸ਼ਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ।

You may also like