ਸਲਮਾਨ ਖ਼ਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਭਾਣਜੀ ਦੇ ਨਾਲ ਬਾਂਦਰਾਂ ਨੂੰ ਖਾਣਾ ਖੁਆਉਂਦੇ ਆਏ ਨਜ਼ਰ

Written by  Shaminder   |  November 18th 2021 04:02 PM  |  Updated: November 18th 2021 04:02 PM

ਸਲਮਾਨ ਖ਼ਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਭਾਣਜੀ ਦੇ ਨਾਲ ਬਾਂਦਰਾਂ ਨੂੰ ਖਾਣਾ ਖੁਆਉਂਦੇ ਆਏ ਨਜ਼ਰ

ਸਲਮਾਨ ਖ਼ਾਨ (Salman Khan)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸਲਮਾਨ ਖ਼ਾਨ ਆਪਣੀ ਭਾਣਜੀ (Niece)ਦੇ ਨਾਲ ਬਾਂਦਰਾਂ ਨੂੰ ਕੇਲੇ ਖੁਆਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ (Video Viral) ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਅਦਾਕਾਰ ਦੇ ਹੱਥੋਂ ਬਾਂਦਰ ਵੀ ਬੜੇ ਪਿਆਰ ਦੇ ਨਾਲ ਕੇਲੇ ਖਾਂਦੇ ਹੋਏ ਨਜ਼ਰ ਆ ਰਹੇ ਹਨ ।

Salman Khan -min Image From Instagram

ਹੋਰ ਪੜ੍ਹੋ : ਹੇਮਾ ਮਾਲਿਨੀ ਨੇ ਇਸ ਤਰ੍ਹਾਂ ਖਰਾਬ ਕੀਤੀ ਸੀ ਸ਼ਾਹਰੁਖ ਖ਼ਾਨ ਤੇ ਗੌਰੀ ਖ਼ਾਨ ਦੀ ਸੁਹਾਗ ਰਾਤ

ਸਲਮਾਨ ਖ਼ਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਤੇ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ । ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ‘ਅੰਤਿਮ’ ਫ਼ਿਲਮ ‘ਚ ਨਜ਼ਰ ਆਉਣਗੇ ।

Salman-Khan-and-his-Mother-Salma-Khan Image From Instagram

ਇਸ ਫ਼ਿਲਮ ‘ਚ ਅਦਾਕਾਰ ਦੇ ਨਾਲ ਉਸ ਦਾ ਜੀਜਾ ਨਜ਼ਰ ਆਏਗਾ । ਇਸ ਫ਼ਿਲਮ ਦੇ ਕੁਝ ਗੀਤ ਅਤੇ ਮੋਸ਼ਨ ਪੋਸਟਰ ਬੀਤੇ ਦਿਨੀਂ ਅਦਾਕਾਰ ਦੇ ਵੱਲੋਂ ਸਾਂਝੇ ਕੀਤੇ ਗਏ ਸਨ । ਜੋ ਕਿ ਕਾਫੀ ਦਮਦਾਰ ਅਤੇ ਸ਼ਾਨਦਾਰ ਸਨ ਅਤੇ ਇਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ । ਇਸ ਫ਼ਿਲਮ ‘ਚ ਉਹ ਇੱਕ ਸਿੱਖ ਦੇ ਕਿਰਦਾਰ ‘ਚ ਦਿਖਾਈ ਦੇਣਗੇ । ਇਸ ਤੋਂ ਇਲਾਵਾ ਸਲਮਾਨ ਖ਼ਾਨ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ । ਸਲਮਾਨ ਖ਼ਾਨ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਮੈਂਨੇ ਪਿਆਰ ਕੀਆ, ਹਮ ਆਪਕੇ ਹੈਂ ਕੌਣ, ਰਾਧੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network