ਇਹ ਸੀ ਅਦਾਕਾਰ ਧਰਮਿੰਦਰ ਦੀ ਪਹਿਲੀ ਕਾਰ, ਅਦਾਕਾਰ ਨੇ ਵੀਡੀਓ ਸਾਂਝਾ ਕਰਕੇ ਦੱਸਿਆ 1960 ‘ਚ ਖਰੀਦੀ ਸੀ ਕਾਰ

Written by  Shaminder   |  October 12th 2021 10:43 AM  |  Updated: October 12th 2021 10:43 AM

ਇਹ ਸੀ ਅਦਾਕਾਰ ਧਰਮਿੰਦਰ ਦੀ ਪਹਿਲੀ ਕਾਰ, ਅਦਾਕਾਰ ਨੇ ਵੀਡੀਓ ਸਾਂਝਾ ਕਰਕੇ ਦੱਸਿਆ 1960 ‘ਚ ਖਰੀਦੀ ਸੀ ਕਾਰ

ਅਦਾਕਾਰ ਧਰਮਿੰਦਰ  (Dharmendra Deol) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਆਪਣੀ ਪਹਿਲੀ ਕਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਵਿਖਾਇਆ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਦੋਸਤੋ ਇਹ ਮੇਰੀ ਪਹਿਲੀ ਫੀਏਟ ਕਾਰ…ਮੇਰੀ ਪਿਆਰੀ ਬੇਬੀ...ਇਹ ਉਦੋਂ ਪ੍ਰਮਾਤਮਾ ਨੇ ਮੈਨੂੰ ਗਿਫਟ ਕੀਤੀ ਸੀ ਜਦੋਂ ਮੈਂ ਇੱਕ ਸਟ੍ਰਗਲਰ ਦੇ ਤੌਰ ‘ਤੇ ਇੰਡਸਟਰੀ ‘ਚ ਆਇਆ ਸੀ ...1960’।

image From Instagram

ਹੋਰ ਪੜ੍ਹੋ : ਬੱਬੂ ਮਾਨ ਨੇ ਮੋਦੀ ਨੂੰ ਦੱਸਿਆ ਹੰਕਾਰੀ ਰਾਜਾ, ਲਖੀਮਪੁਰ ਖੀਰੀ ਨੂੰ ਲੈ ਕੇ ਕਹੀ ਵੱਡੀ ਗੱਲ

ਇਸ ਵੀਡੀਓ ਨੂੰ ਧਰਮਿੰਦਰ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਅਦਾਕਾਰ ਧਰਮਿੰਦਰ ਨੇ ਆਪਣੀ ਪਹਿਲੀ ਕਾਰ ਨੂੰ ਬਹੁਤ ਹੀ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਅੱਜ ਵੀ ਇਹ ਕਾਰ ਨਵੀਂ ਕਾਰ ਲੱਗਦੀ ਹੈ ।

Hema And Dharmendra image From Instagram

ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

ਏਨੀਂ ਦਿਨੀਂ ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ‘ਤੇ ਬਿਤਾਉੇਂਦੇ ਨਜ਼ਰ ਆ ਰਹੇ ਹਨ ।ਜਿੱਥੋਂ ਦੇ ਵੀਡੀਓਜ਼ ਤੇ ਤਸਵੀਰਾਂ ਉਹ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਜਲਦ ਹੀ ਉਹ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ ਜਿਸ ਦੀ ਸ਼ੂਟਿੰਗ ਉਹ ਪਿਛਲੇ ਕਈ ਦਿਨਾਂ ਤੋਂ ਕਰ ਰਹੇ ਹਨ ਅਤੇ ਬੀਤੇ ਦਿਨੀਂ ਉਨ੍ਹਾਂ ਨੇ ਇਸ ਸ਼ੂਟਿੰਗ ਦੇ ਸੈੱਟ ਤੋਂ ਇਕ ਵੀਡੀਓ ਵੀ ਸਾਂਝਾ ਕੀਤਾ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network