ਇਸ ਹਫ਼ਤੇ ‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਸਮੇਤ ਕਈ ਗਾਇਕ ਜਮਾਉਣਗੇ ਰੰਗ

written by Rupinder Kaler | January 11, 2020

ਲੋਹੜੀ ਦੇ ਤਿਊਹਾਰ ’ਤੇ ਪੀਟੀਸੀ ਪੰਜਾਬੀ ਦੇ ਦਰਸ਼ਕਾਂ ਦੀ ਖੁਸ਼ੀ ਡਬਲ ਹੋਣ ਵਾਲੀ ਹੈ ਕਿਉਂਕਿ ਇਸ ਹਫ਼ਤੇ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਸ਼ੋਅ ਵਿੱਚ ਕਈ ਸੈਲੀਬ੍ਰਿਟੀ ਆਪਣੀ ਪ੍ਰਫਾਰਮੈਂਸ ਦੇਣਗੇ । ਇਸ ਹਫ਼ਤੇ ਜਿੱਥੇ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਪ੍ਰਤੀਭਾਗੀ ਆਪਣੇ ਡਿਊਟ ਤੇ ਸਿੰਗਲ ਟਰੈਕ ਨਾਲ ਰੰਗ ਜਮਾਉਣਗੇ ਉੱਥੇ ਪੰਜਾਬ ਦੀ ਬੁਲੰਦ ਆਵਾਜ਼ ਗੁਰਲੇਜ਼ ਅਖ਼ਤਰ, ਕੁਲਵਿੰਦਰ ਕੈਲੀ, ਕੰਵਰ ਗਰੇਵਾਲ ਤੇ ਰੌਸ਼ਨ ਪ੍ਰਿੰਸ ਵਰਗੇ ਹਿੱਟ ਗਾਇਕ ਆਪਣੇ ਗਾਣਿਆਂ ਨਾਲ ਰੰਗ ਜਮਾਉਣਗੇ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਪ੍ਰੀਭਾਗੀਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਪ੍ਰਫਾਰਮੈਂਸ ਦੇਖ ਕੇ ਜੱਜ ਵੀ ਤਾੜੀਆਂ ਵਜਾਉਣ ਲਈ ਮਜ਼ਬੂਰ ਹੋ ਜਾਣਗੇ । ਸੋ ਜੇ ਤੁਸੀਂ ਵੀ ਲੋਹੜੀ ਦੇ ਤਿਉਹਾਰ ਨੂੰ ਬਨਾਉਣਾ ਚਾਹੁੰਦੇ ਹੋ ਕੁਝ ਖ਼ਾਸ ਤਾਂ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਵੇਖ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਆਪਣੇ ਇਸ ਸ਼ੋਅ ਰਾਹੀਂ ਉਹਨਾਂ ਮੁੰਡੇ ਕੁੜੀਆਂ ਨੂੰ ਇੱਕ ਪਲੇਟਫਾਰਮ ਉਪਲਬਧ ਕਰਵਾਉਂਦਾ ਹੈ, ਜਿਹੜੇ ਗਾਇਕੀ ਦੇ ਖੇਤਰ ਵਿੱਚ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਹਨ ।

0 Comments
0

You may also like