ਰਿਤਿਕ ਰੌਸ਼ਨ ਦੇ ਗੀਤ 'ਤੇ ਇਸ ਔਰਤ ਨੇ ਕੀਤਾ ਅਜਿਹਾ ਡਾਂਸ, ਹਰ ਕੋਈ ਔਰਤ ਦੀ ਜ਼ਿੰਦਾਦਿਲੀ ਦੀ ਕਰ ਰਿਹਾ ਤਾਰੀਫ਼, ਸੋਸ਼ਲ ਮੀਡੀਆ ‘ਤੇ ਛਾਇਆ ਇਹ ਵੀਡੀਓ

written by Lajwinder kaur | December 28, 2021

ਸੋਸ਼ਲ ਮੀਡੀਆ 'ਤੇ ਇਕ ਅਜਿਹਾ ਪਲੇਟਫਾਰਮ ਹੈ, ਜਿੱਥੇ ਇਹ ਕਹਿਣਾ ਥੋੜ੍ਹਾ ਮੁਸ਼ਕਿਲ ਹੈ ਕਿ ਕਦੋਂ ਅਤੇ ਕਿਵੇਂ ਕਿਸੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਜਾਂਦੀਆਂ ਹਨ। ਇੱਥੇ ਚੀਜ਼ਾਂ ਅਚਾਨਕ ਸਾਹਮਣੇ ਆਉਂਦੀਆਂ ਹਨ ਅਤੇ ਅਚਾਨਕ ਵਾਇਰਲ ਹੋ ਜਾਂਦੀਆਂ ਹਨ। ਇਸ ਦੀ ਸਭ ਤੋਂ ਵੱਡੀ ਮਿਸਾਲ ਮੱਧ ਪ੍ਰਦੇਸ਼ ਦੇ ਵਿਦਿਸ਼ਾ ਦਾ ਰਹਿਣ ਵਾਲਾ ਪ੍ਰੋਫੈਸਰ ਸੰਜੀਵ ਸ੍ਰੀਵਾਸਤਵ ਉਰਫ ਡੱਬੂ ਅੰਕਲ ਹੈ। ਜੀ ਹਾਂ, ਸਾਲ 2018 'ਚ ਇਕ ਵਿਆਹ ਦੌਰਾਨ ਆਪਣੇ ਡਾਂਸ ਨਾਲ ਮਸ਼ਹੂਰ ਹੋਏ ਡੱਬੂ ਅੰਕਲ ਰਾਤੋ-ਰਾਤ ਇੰਟਰਨੈੱਟ 'ਤੇ ਸਟਾਰ ਬਣ ਗਏ ਸੀ। ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦੇਖਿਆ ਗਿਆ। ਇਸ ਤੋਂ ਇਲਾਵਾ ‘ਬਚਪਨ ਕਾ ਪਿਆਰ’ ਗੀਤ ਨਾਲ ਰਾਤੋ ਰਾਤ ਸਟਾਰ ਬਣ ਵਾਲੇ ਛਤੀਸਗੜ੍ਹ ਦੇ ਸੁਕਮਾ ਨਿਵਾਸੀ ਸਹਿਦੇਵ, ਰਾਣੂ ਮੰਡਲ ਆਦਿ ਕਈ ਅਜਿਹੇ ਲੋਕ ਨੇ ਜੋ ਕਿ ਸੋਸ਼ਲ ਮੀਡੀਆ ਦੇ ਰਾਹੀ ਵਾਹ ਵਾਹੀ ਖੱਟ ਚੁੱਕੇ ਨੇ। ਅਜਿਹੇ ‘ਚ ਹੁਣ ਡੱਬੂ ਅੰਕਲ ਵਾਂਗ ਇਸ ਸਮੇਂ ਇੰਟਰਨੈੱਟ 'ਤੇ ਇਕ ਔਰਤ ਦੀ ਵੀਡੀਓ ਛਾਈ ਹੋਈ ਹੈ।

ਹੋਰ ਪੜ੍ਹੋ : ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਨੇਹਾ ਕੱਕੜ ਦੇ ਲਈ ਪਿਆਰਾ ਜਿਹਾ ਗੀਤ ਲਿਖਿਆ, ਗੀਤ ਗਾ ਕੇ ਨੇਹੂ ਲਈ ਜ਼ਾਹਿਰ ਕੀਤਾ ਪਿਆਰ, ਦੇਖੋ ਵੀਡੀਓ

lady dance on hritik roshan song bang bang image source- instagram

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਬਾਲੀਵੁੱਡ ਸਟਾਰ ਰਿਤਿਕ ਰੌਸ਼ਨ ਦੇ ਗੀਤ 'ਬੈਂਗ ਬੈਂਗ' 'ਤੇ ਇਕ ਔਰਤ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਵੀ ਕਿਸੇ ਪਾਰਟੀ ਪ੍ਰੋਗਰਾਮ ਦਾ ਲੱਗ ਰਿਹਾ ਹੈ। ਇਸ ਵੀਡੀਓ ਨੂੰ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਇਹ ਖ਼ਾਸ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਅਸਲ ‘ਚ ਵੀ ਫੁਲਕਾਰੀ ਦੀ ਕਢਾਈ ਕਰਨੀ ਆਉਂਦੀ ਹੈ

ਇਸ ਔਰਤ ਦਾ ਵੀਡੀਓ ਵਾਇਰਲ ਹੁੰਦੇ ਹੀ ਇੰਟਰਨੈੱਟ 'ਤੇ ਖੂਬ ਸ਼ੇਅਰ ਹੋ ਰਿਹਾ ਹੈ। ਵੀਡੀਓ 'ਚ ਔਰਤ ਪੂਰੇ ਜੋਸ਼ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜਦੋਂ ਇਹ ਔਰਤ ਡਾਂਸ ਕਰਨ ਲੱਗਦੀ ਹੈ ਤਾਂ ਉੱਥੇ ਮੌਜੂਦ ਸਾਰੇ ਲੋਕ ਉਸਦਾ ਹੌਂਸਲਾ ਵਧਾਉਣ ਲਈ ਤਾੜੀਆਂ ਵਜਾਉਣ ਲੱਗਦੇ ਹਨ। ਇਸ ਔਰਤ ਨੇ ਸਾੜੀ ਪਾਈ ਹੋਈ ਹੈ ਤੇ ਪੂਰੇ ਜਨੂੰਨ ਅਤੇ ਜੋਸ਼ ਦਾ ਨਾਲ ਡਾਂਸ ਸਟੈਪ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕੁਝ ਯੂਜ਼ਰਸ ਸੋਸ਼ਲ ਮੀਡੀਆ 'ਤੇ ਇਸ ਮਹਿਲਾ ਦੇ ਡਾਂਸ ਦੀ ਤਾਰੀਫ ਕਰ ਰਹੇ ਹਨ, ਉਥੇ ਹੀ ਕੁਝ ਇਸ ਵੀਡੀਓ 'ਤੇ ਮਜ਼ਾਕ ਉਡਾ ਰਹੇ ਹਨ ਅਤੇ ਕਮੈਂਟ ਕਰ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਰਿਤਿਕ ਰੋਸ਼ਨ ਦਾ ਗੀਤ ਜਿਸ 'ਤੇ ਮਹਿਲਾ ਨੇ ਡਾਂਸ ਕੀਤਾ ਹੈ, ਉਹ ਫ਼ਿਲਮ 'ਬੈਂਗ ਬੈਂਗ' ਦਾ ਹੈ, ਜਿਸ ਨੂੰ ਬੈਨੀ ਦਿਆਲ ਅਤੇ ਨੀਤੀ ਮੋਹਨ ਨੇ ਗਾਇਆ ਸੀ।

 

 

View this post on Instagram

 

A post shared by Viral Bhayani (@viralbhayani)

You may also like