ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਹੋ ਰਹੇ ਸ਼ਾਮਿਲ, ਰਾਗੀ ਸਿੰਘ ਕਰ ਰਹੇ ਵੈਰਾਗਮਈ ਕੀਰਤਨ

written by Shaminder | June 08, 2022

ਸਿੱਧੂ ਮੂਸੇਵਾਲਾ (Sidhu Moose Wala )  ਦੀ ਅੰਤਿਮ ਅਰਦਾਸ (Bhog And Atim Ardaas) ‘ਚ ਵੱਡੀ ਸੰਖਿਆ ‘ਚ ਲੋਕ ਪਹੁੰਚ ਚੁੱਕੇ ਹਨ ਅਤੇ ਰਾਗੀ ਸਿੰਘਾਂ ਦੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਜਾ ਰਿਹਾ ਹੈ । ਇਸ ਕੀਰਤਨ ਦੇ ਦੌਰਾਨ ਸਭ ਦੀਆਂ ਅੱਖਾਂ ਸ਼ੁਭਦੀਪ ਸਿੱਧੂ ਉਰਫ ਸਿੱਧੂ ਮੂਸੇਵਾਲਾ ਲਈ ਨਮ ਹੋ ਰਹੀਆਂ ਹਨ ।ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬੀਤੇ ਦਿਨੀਂ ਅਪੀਲ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਜੋ ਵੀ ਨੌਜਵਾਨ ਸ਼ਾਮਿਲ ਹੋਵੇ ਉਹ ਪੱਗ ਬੰਨ ਕੇ ਸ਼ਾਮਿਲ ਹੋਵੇ ।

ਹੋਰ ਪੜ੍ਹੋ : ਅੱਜ ਹੋਵੇਗਾ ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ, ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ

ਨੌਜਵਾਨਾਂ ਦਾ ਵੱਡਾ ਇੱਕਠ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਇਆ ਹੈ । ਜਿਸ ਦੀਆਂ ਕੁਝ ਤਸਵੀਰਾਂ ਆਈਆਂ ਹਨ ।ਸਿੱਧੂ ਮੂਸੇਵਾਲਾ ਦੇ ਦਿਹਾਂਤ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਭਾਰੀ ਰੋਸ ਹੈ ਅਤੇ ਉਹ ਮੁਲਜਮਾਂ ਖਿਲਾਫ ਕਰੜੀ ਕਾਰਵਾਈ ਦੀ ਮੰਗ ਕਰ ਰਹੇ ਹਨ ।

sidhu Moose wala bhog And Antim Ardaas-min

ਹੋਰ ਪੜ੍ਹੋ : ਮਨਕਿਰਤ ਔਲਖ ਨੇ ਸਿੱਧੂ ਮੂਸੇਵਾਲਾ ਦੀ ਮਾਂ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਰੱਬ ਜਾਣਦਾ ਮੈਂ ਕਿਸੇ ਮਾਂ ਤੋਂ ਉਸਦਾ ਪੁੱਤ ਖੋਹਣ ਬਾਰੇ ਸੋਚ ਵੀ ਨਹੀਂ ਸਕਦਾ’

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਇਸੇ ਮਹੀਨੇ ਵਿਆਹ ਵੀ ਸੀ ।ਇਸ ਤੋਂ ਪਹਿਲਾਂ ਇਲੈਕਸ਼ਨ ਦੇ ਚੱਲਦਿਆਂ ਵਿਆਹ ਮੁਲਤਵੀ ਕਰ ਦਿੱਤਾ ਗਿਆ ਸੀ । ਪਰ ਕਿਸੇ ਨੂੰ ਕੀ ਪਤਾ ਸੀ ਕਿ ਭਰ ਜਵਾਨੀ ‘ਚ ਸਿਹਰਿਆਂ ਦੀ ਬਜਾਏ ਮਾਪਿਆਂ ਨੂੰ ਉਸ ਦੀ ਅਰਥੀ ਦਾ ਬੋਝ ਬੁਢਾਪੇ ਵੇਲੇ ਉਨ੍ਹਾਂ ਦੇ ਮੋਢਿਆਂ ‘ਤੇ ਪਵੇਗਾ ।

sidhu Moose wala ,,..-

ਸਿੱਧੂ ਮੂਸੇਵਾਲਾ ਦੀ ਦੇਸ਼ ਵਿਦੇਸ਼ ‘ਚ ਵੱਡੀ ਫੈਨ ਫਾਲਵਿੰਗ ਹੈ ਅਤੇ ਜਿਸ ਦੇਸ਼ ਵਿਦੇਸ਼ ‘ਚ ਕਲਾਕਾਰ ਵੀ ਸਿੱਧੂ ਦੀ ਮੌਤ ਦੇ ਗਮ ਤੋਂ ਉੱਭਰ ਨਹੀਂ ਪਾ ਰਹੇ । ਸਿੱਧੂ ਮੂਸੇਵਾਲਾ ਬੇਸ਼ੱਕ ਕੁਝ ਕੁ ਸਾਲ ਇੰਡਸਟਰੀ ‘ਚ ਰਿਹਾ ਹੈ । ਪਰ ਉਸ ਨੇ ਕੁਝ ਕੁ ਸਾਲਾਂ ‘ਚ ਹੀ ਏਨੀਂ ਤਰੱਕੀ ਕਰ ਲਈ ਸੀ ਕਿ ਪੂਰੀ ਦੁਨੀਆ ‘ਚ ਉਸ ਦੇ ਨਾਮ ਦਾ ਡੰਕਾ ਵੱਜਦਾ ਸੀ ।

You may also like