ਟਾਈਗਰ 3: ਵਿਆਹ ਤੋਂ ਬਾਅਦ ਪਹਿਲੀ ਵਾਰ ਸਲਮਾਨ ਖ਼ਾਨ ਨਾਲ ਨਜ਼ਰ ਆਈ ਕੈਟਰੀਨਾ ਕੈਫ
ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਫ਼ਿਲਮ ‘ਟਾਈਗਰ 3’ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ‘ਭਾਰਤ’ ਤੋਂ ਬਾਅਦ ਸਲਮਾਨ-ਕੈਟਰੀਨਾ ਨੂੰ ਵੱਡੇ ਪਰਦੇ ‘ਤੇ ਦੇਖਣ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ। ਪ੍ਰਸ਼ੰਸਕ ਫ਼ਿਲਮ ਨਾਲ ਜੁੜੀ ਹਰ ਅਪਡੇਟ ਜਾਣਨ ਲਈ ਬੇਤਾਬ ਹਨ। ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦੇ ਫਾਈਨਲ ਸ਼ੈਡਿਊਲ ਦੀ ਸ਼ੂਟਿੰਗ ਦਿੱਲੀ ਵਿੱਚ ਹੋਣੀ ਹੈ ਅਤੇ ਇਸ ਦੇ ਲਈ ਸਲਮਾਨ-ਕੈਟਰੀਨਾ ਲਈ ਰਵਾਨਾ ਹੋਏ ਚੁੱਕੇ ਨੇ।
ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਨੂੰ ਮੁੰਬਈ ਦੇ ਏਅਰਪੋਰਟ ‘ਤੇ ਦੇਖਿਆ ਗਿਆ। ਦੋਵੇਂ ‘ਟਾਈਗਰ 3’ ਦੇ ਆਖਰੀ ਸ਼ੈਡਿਊਲ ਨੂੰ ਪੂਰਾ ਕਰਨ ਲਈ ਪਹੁੰਚਣਗੇ। ਇਸ ਦੌਰਾਨ ਕੈਟਰੀਨਾ ਬਲੈਕ ਲੈਦਰ ਪੈਂਟ ਅਤੇ ਸਫੇਦ ਸਵੈਟ ਸ਼ਰਟ ‘ਚ ਨਜ਼ਰ ਆਈ। ਇਸ ਦੇ ਨਾਲ ਉਹ ਚਿੱਟੇ ਰੰਗ ਦੀ ਜੁੱਤੀ ਪਾਈ ਨਜ਼ਰ ਆ ਰਹੀ ਸੀ। ਉਸ ਨੇ ਮਾਸਕ ਵੀ ਪਾਇਆ ਹੋਇਆ ਸੀ। ਜਦਕਿ ਸਲਮਾਨ ਬਲੈਕ ਟੀ-ਸ਼ਰਟ, ਜੀਨਸ ਅਤੇ ਕੂਲ ਜੈਕੇਟ ਪਹਿਨੇ ਨਜ਼ਰ ਆ ਰਹੇ ਹਨ। ਕੈਜ਼ੂਅਲ ਲੁੱਕ ‘ਚ ਦੋਵੇਂ ਕਾਫੀ ਸਟਾਈਲਿਸ਼ ਲੱਗ ਰਹੇ ਸਨ। ਦੋਵਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਲਮਾਨ ਖਾਨ-ਕੈਟਰੀਨਾ ਕੈਫ ਦੇਸ਼ ਦੀ ਰਾਜਧਾਨੀ ‘ਚ ਲਗਭਗ 10-12 ਦਿਨਾਂ ਤੱਕ ਫਿਲਮ ਦੀ ਸ਼ੂਟਿੰਗ ਕਰਨਗੇ।
ਜੇ ਗੱਲ ਕਰੀਏ ਕੈਟਰੀਨਾ ਕੈਫ ਦੀ ਤਾਂ ਉਹ ਵਿਆਹ ਤੋਂ ਬਾਅਦ ਤੋਂ ਹੀ ਲਾਈਮ ਲਾਈਟ ਚ ਛਾਈ ਹੋਈ ਹੈ। ਹਾਲ ਹੀ ਚ ਕੈਟਰੀਨਾ ਨੇ ਵਿੱਕੀ ਕੌਸ਼ਲ ਨਾਲ ਉਨ੍ਹਾਂ ਦੇ ਮੁੰਬਈ ਸਥਿਤ ਘਰ ਵਿੱਚ ਵਿਆਹ ਤੋਂ ਬਾਅਦ ਆਪਣਾ ਪਹਿਲਾ ਵੈਲੇਨਟਾਈਨ ਡੇਅ ਮਨਾਇਆ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਆਪਣੇ ਕੰਮ ਪ੍ਰਤੀ ਵਚਨਬੱਧਤਾ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਕਲਾਕਾਰ ਹਨ। ਵਿਆਹ ਤੋਂ ਬਾਅਦ ਆਪਣੇ ਹਨੀਮੂਨ ਤੋਂ ਪਰਤਣ ਤੋਂ ਬਾਅਦ ਇਨ੍ਹਾਂ ਜੋੜਿਆਂ ਨੇ ਆਪਣੀ-ਆਪਣੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।