ਟਾਈਗਰ ਸ਼ਰੌਫ ਨੇ ਆਪਣੇ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਚੈਲੇਂਜ, ਵੀਡੀਓ ਵੇਖ ਕੇ ਹੋ ਜਾਓਗੇ ਹੈਰਾਨ

Written by  Pushp Raj   |  March 03rd 2022 03:37 PM  |  Updated: March 03rd 2022 03:39 PM

ਟਾਈਗਰ ਸ਼ਰੌਫ ਨੇ ਆਪਣੇ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਚੈਲੇਂਜ, ਵੀਡੀਓ ਵੇਖ ਕੇ ਹੋ ਜਾਓਗੇ ਹੈਰਾਨ

ਬਾਲੀਵੁੱਡ ਦੇ ਦਮਦਾਰ ਅਦਾਕਾਰ ਟਾਈਗਰ ਸ਼ਰੌਫ (Tiger Shroff) ਨੇ 2 ਮਾਰਚ ਨੂੰ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਆਪਣੇ ਜਨਮਦਿਨ ਦੇ ਮੌਕੇ ਟਾਈਗਰ ਖੂਬ ਮਸਤੀ ਕਰਦੇ ਨਜ਼ਰ ਆਏ ਤੇ ਉਹ ਸੋਸ਼ਲ ਮੀਡੀਆ ਰਾਹੀਂ ਫੈਨਜ਼ ਦੇ ਰੁਬਰੂ ਵੀ ਹੋਏ। ਟਾਈਗਰ ਸ਼ਰੌਫ ਨੇ ਆਪਣੇ ਜਨਮਦਿਨ (Tiger Shroff birthday ) 'ਤੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨੂੰ ਇੱਕ ਚੈਲੇਂਜ ਹੈ, ਉਨ੍ਹਾਂ ਦੀ ਚੈਲੇਂਜ਼ ਵੀਡੀਓ ਵੇਖ ਕੇ ਹਰ ਕੋਈ ਹੈਰਾਨ ਹੈ। ਆਖਿਰ ਟਾਈਗਰ ਨੇ ਫੈਨਜ਼ ਨੂੰ ਅਜਿਹਾ ਕੀ ਚੈਲੇਂਜ ਦਿੱਤਾ ਹੈ ਆਓ ਜਾਣਦੇ ਹਾਂ।

2 ਮਾਰਚ ਨੂੰ ਟਾਈਗਰ ਸ਼ਰੌਫ ਦੇ ਜਨਮਦਿਨ 'ਤੇ ਉਨ੍ਹਾਂ ਦੇ ਫੈਨਜ਼ ਤੇ ਬਾਲੀਵੁੱਡ ਸੈਲੇਬਸ ਨੇ ਟਾਈਗਰ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਟਾਈਗਰ ਦੀ ਗਰਲਫ੍ਰੈਂਡ ਅਤੇ ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ ਨੇ ਵੀ ਅਭਿਨੇਤਾ ਨੂੰ ਜਨਮਦਿਨ ਦੀਆਂ ਖਾਸ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਇਸ ਦੇ ਨਾਲ ਹੀ ਟਾਈਗਰ ਨੇ ਇਸ ਖਾਸ ਮੌਕੇ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਲਈ ਇੱਕ ਖ਼ਾਸ ਵੀਡੀਓ ਪੋਸਟ ਕੀਤੀ। ਇਸ ਵੀਡੀਓ ਪੋਸਟ ਰਾਹੀਂ ਟਾਈਗਰ ਨੇ ਆਪਣੇ ਫੈਨਜ਼ ਨੂੰ ਇੱਕ ਚੈਲੇਂਜ ਦਿੱਤਾ ਹੈ। ਟਾਈਗਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਇਹ ਚੈਲੇਂਜ ਸਵੀਕਾਰ ਕਰਨ ਲਈ ਕਿਹਾ ਹੈ।

ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਟਾਈਗਰ ਸ਼ਰੌਫ ਆਪਣੀ ਆਉਣ ਵਾਲੀ ਫ਼ਿਲਮ ਹੀਰੋਪੰਤੀ 2 ਦਾ ਸਟੰਟ ਸਟਾਈਲ ਕਰਦੇ ਨਜ਼ਰ ਆ ਰਹੇ ਹਨ। ਇਸ ਵਿੱਚ ਉਹ ਸਟੰਟ ਦੇ ਨਾਲ ਡਾਂਸ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਟਾਈਗਰ ਨੇ ਲਿਖਿਆ, ਇਹ ਮੇਰਾ ਹੀਰੋਪੰਤੀ-2 ਸਟਾਈਲ ਹੈ, ਹੈਸ਼ਟੈਗ ਪੂਰੀ ਗੱਲਬਾਤ ਚੈਲੇਂਜ, ਦੋਸਤੋ, ਮੈਨੂੰ ਦਿਖਾਓ ਕਿ ਤੁਸੀਂ ਕੀ ਸਿੱਖਿਆ ਹੈ। "

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਟਾਈਗਰ ਨੇ ਰੇਗਿਸਤਾਨ ਤੋਂ ਆਪਣੇ ਸਟੰਟ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਟਾਈਗਰ ਸ਼ਰਾਫ ਪਿੱਛੇ ਛਾਲ ਮਾਰਦੇ ਨਜ਼ਰ ਆ ਰਹੇ ਹਨ।ਟਾਈਗਰ ਦੀ ਇਸ ਸਟੰਟਫੁੱਲ ਵੀਡੀਓ ਨੂੰ ਦੇਖ ਕੇ ਕਈ ਸੈਲੇਬਸ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਅਤੇ ਇਸ ਵੀਡੀਓ ਨੂੰ ਦੇਖ ਕੇ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਵੀ ਹੈਰਾਨ ਰਹਿ ਗਈ ਸੀ।

ਹੋਰ ਪੜ੍ਹੋ : ਫ਼ਿਲਮ ਗਣਪਤ ਦੀ ਸ਼ੂਟਿੰਗ ਦੇ ਦੌਰਾਨ ਟਾਈਗਰ ਸ਼ਰੌਫ ਨੂੰ ਲੱਗੀ ਸੱਟ, ਇੰਸਟਾਗ੍ਰਾਮ 'ਤੇ ਖ਼ੁਦ ਦਿੱਤੀ ਜਾਣਕਾਰੀ

ਇਸ ਦੇ ਨਾਲ ਹੀ ਇਸ ਵੀਡੀਓ 'ਤੇ ਬਾਲੀਵੁੱਡ ਸੈਲੇਬਸ ਅਤੇ ਟਾਈਗਰ ਦੇ ਫੈਨਜ਼ ਲਗਾਤਾਰ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਸਨ। ਇਸ ਵੀਡੀਓ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ ਹੈ। ਟਾਈਗਰ ਸ਼ਰੌਫ ਆਪਣੇ ਜਿਮਨਾਸਟਿਕ ਸਕਿਲ ਤੇ ਬੇਹਤਰੀਨ ਡਾਂਸ ਸਟੈਪਸ ਲਈ ਮਸ਼ਹੂਰ ਹਨ, ਹੁਣ ਵੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੇ ਫੈਨਜ਼ ਤੇ ਸਹਿ ਕਲਾਕਾਰ ਕੀ ਉਨ੍ਹਾਂ ਦੇ ਇਸ ਚੈਲੇਂਜ਼ ਨੂੰ ਲੈਂਦੇ ਹਨ ਤੇ ਕੀ ਉਹ ਇਸ ਨੂੰ ਪੂਰਾ ਕਰ ਸਕਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network