ਟਾਈਗਰ ਸ਼ਰੌਫ ਦੀ ਫ਼ਿਲਮ ਹੀਰੋਪੰਤੀ-2 ਦਾ ਨਵਾਂ ਪੋਸਟਰ ਹੋਇਆ ਜਾਰੀ, ਟ੍ਰੇਲਰ ਦੀ ਤਰੀਕ ਵੀ ਆਈ ਸਾਹਮਣੇ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਟਾਈਗਰ ਸ਼ਰੌਫ ਜਲਦ ਹੀ ਆਪਣੀ ਨਵੀਂ ਫ਼ਿਲਮ ਹੀਰੋਪੰਤੀ-2 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹੁਣ ਇਸ ਫ਼ਿਲਮ ਦਾ ਨਵਾਂ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਇਸ ਪੋਸਟਰ 'ਚ ਟਾਈਗਰ ਸ਼ਰੌਫ ਐਕਸ਼ਨ ਸੀਨਸ ਕਰਦੇ ਹੋਏ ਵਿਖਾਈ ਦੇ ਰਹੇ ਹਨ।
Image Source: Instagram
ਫ਼ਿਲਮ 'ਹੀਰੋਪੰਤੀ 2' 'ਚ ਟਾਈਗਰ ਇੱਕ ਨਵੇਂ ਅੰਦਾਜ਼ 'ਚ ਨਜ਼ਰ ਆਉਣਗੇ। ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਫ਼ਿਲਮ ਦਾ ਟ੍ਰੇਲਰ ਕਦੋਂ ਰਿਲੀਜ਼ ਹੋਵੇਗਾ। '
Image Source: Instagram
ਹੀਰੋਪੰਤੀ 2' ਵਿੱਚ ਟਾਈਗਰ ਸ਼ਰੌਫ ਇੱਕ ਵਾਰ ਫਿਰ ਬਬਲੂ ਦੇ ਕਿਰਦਾਰ 'ਚ ਐਕਸ਼ਨ ਸੀਨਸ ਕਰ ਰਹੇ ਹਨ। ਫ਼ਿਲਮ ਦੇ ਨਵੇਂ ਪੋਸਟਰ 'ਚ ਟਾਈਗਰ ਸ਼ਰਾਫ ਦਾ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਪੋਸਟਰ 'ਚ ਟਾਈਗਰ ਸ਼ਰਾਫ ਹੱਥ 'ਚ ਬੰਦੂਕ ਲੈ ਕੇ ਕਾਰ ਦੇ ਸਾਹਮਣੇ ਬੈਠੇ ਹਨ। 'ਹੀਰੋਪੰਤੀ-2' ਲਈ ਪ੍ਰਸ਼ੰਸਕਾਂ ਨੂੰ ਹੁਣ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਹ ਫ਼ਿਲਮ ਇਸ ਸਾਲ ਈਦ ਦੇ ਮੌਕੇ 'ਤੇ 29 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।
Image Source: Instagra
ਹੋਰ ਪੜ੍ਹੋ : ਟਾਈਗਰ ਸ਼ਰੌਫ ਨੇ ਆਪਣੇ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਚੈਲੇਂਜ, ਵੀਡੀਓ ਵੇਖ ਕੇ ਹੋ ਜਾਓਗੇ ਹੈਰਾਨ
ਮੋਸਟ ਵਰਸਟਾਈਲ ਐਕਟਰ ਨਵਾਜ਼ੂਦੀਨ ਸਿੱਦੀਕੀ ਇਸ ਵਾਰ ਫਿਲਮ 'ਚ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਫਿਲਮ ਪ੍ਰਸ਼ੰਸਕਾਂ ਲਈ ਹੈਰਾਨੀਜਨਕ ਹੋਣ ਵਾਲੀ ਹੈ। ਕਿਉਂਕਿ ਫਿਲਮ ਨੂੰ ਹਿੱਟ ਬਣਾਉਣ 'ਚ ਨਵਾਜ਼ੂਦੀਨ ਦੀ ਐਕਟਿੰਗ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਦਰਸ਼ਕਾਂ ਦਾ ਮਨੋਰੰਜਨ ਵੀ ਵੱਖਰਾ ਹੁੰਦਾ ਹੈ।
View this post on Instagram