
ਟੀਕੂ ਤਲਸਾਨੀਆ (Tiku Talsania) ਨੂੰ ਤੁਸੀਂ ਬਾਲੀਵੁੱਡ ਦੀਆਂ ਅਨੇਕਾਂ ਫ਼ਿਲਮਾਂ ‘ਚ ਕੰਮ ਕਰਦੇ ਹੋਏ ਦੇਖਿਆ ਹੋਵੇਗਾ । ਜ਼ਿਆਦਾਤਰ ਫ਼ਿਲਮਾਂ ‘ਚ ਕਾਮੇਡੀ ਕਰਦੇ ਹੋਏ ਉਹ ਨਜ਼ਰ ਆਉਂਦੇ ਹਨ । ਪਰ ਉਨ੍ਹਾਂ ਦੀ ਧੀ (Daughter) ਵੀ ਉਨ੍ਹਾਂ ਤੋਂ ਘੱਟ ਨਹੀਂ ਹੈ । ਟੀਕੂ ਤਲਸਾਨੀਆ ਦੀ ਧੀ ਸ਼ਿਖਾ ਤਲਸਾਨੀਆ ਦੀਆਂ ਤਸਵੀਰਾਂ ਸਾਹਮਣੇ ਆਈਆ ਹਨ । ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ । ਇਨ੍ਹਾਂ ਤਸਵੀਰਾਂ ‘ਚ ਉਹ ਫੋੋਟੋ ਸ਼ੂਟ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਪੱਗ ਦਾ ਕਰਦੇ ਸਨ ਬਹੁਤ ਸਤਿਕਾਰ, ਗਿਫਟ ਕੀਤੀ ਪੱਗ ‘ਤੇ ਕੜੇ ਨੂੰ ਮੱਥਾ ਟੇਕ ਕੀਤਾ ਸਤਿਕਾਰ, ਵੇਖੋ ਵਾਇਰਲ ਵੀਡੀਓ
ਸ਼ਿਖਾ ਹੁਣ ਤੱਕ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਜਿਸ ‘ਚ ਕੁਲੀ ਨੰਬਰ ਵਨ, ਦਿਲ ਤੋ ਬੱਚਾ ਹੈ ਜੀ, ਵੇਕ ਅੱਪ ਸਿਡ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਸ ਤੋਂ ਇਲਾਵਾ ਉਹ ਕਈ ਪ੍ਰੋਡਕਟਸ ਲਈ ਮਾਡਲਿੰਗ ਵੀ ਕਰ ਚੁੱਕੀ ਹੈ ।

ਟੀਕੂ ਤਲਸਾਨੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਹਿ ਚੁੱਕਿਆ ਹੈ ।ਉਨ੍ਹਾਂ ਨੇ ਹੰਗਾਮਾ-੨, ਕਿਸਮਤ, ਢੋਲ, ਕੁਲੀ ਨੰਬਰ ਵਨ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।ਉਹ ਭਾਵੇਂ ਕਿਸੇ ਫ਼ਿਲਮ ‘ਚ ਲੀਡ ਰੋਲ ‘ਚ ਨਜ਼ਰ ਨਹੀਂ ਆਏ, ਪਰ ਉਨ੍ਹਾਂ ਨੇ ਜਿੰਨਾ ਵੀ ਕੰਮ ਬਾਲੀਵੁੱਡ ‘ਚ ਕੀਤਾ ਹੈ ।

ਉਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ । ਟੀਕੂ ਦੀ ਧੀ ਵੀ ਵਧੀਆ ਅਦਾਕਾਰਾ ਹੈ ਅਤੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ, ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
View this post on Instagram