ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੰਦਾ ਹੈ 'ਟਾਈਮ' ਗੀਤ 

Written by  Shaminder   |  November 26th 2018 10:31 AM  |  Updated: November 26th 2018 12:25 PM

ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੰਦਾ ਹੈ 'ਟਾਈਮ' ਗੀਤ 

ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਨਿਆਂ ਪਾਉਣ ਲਈ ਭਾਵੇਂ  ਅਰਸਾ  ਲੱਗ ਜਾਵੇ ਪਰ ਇੱਕ ਨਾ ਇੱਕ ਦਿਨ ਨਿਆਂ ਜ਼ਰੂਰ ਮਿਲਦਾ ਹੈ । ਕਿਉਂਕਿ ਸਮਾ ਬੜਾ ਬਲਵਾਨ ਹੁੰਦਾ ਹੈ । ਸਮਾ ਸਾਰੇ ਜ਼ਖਮ ਭਰ ਦਿੰਦਾ ਹੈ । ਅਜਿਹਾ ਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਗੁਰਜਾਨ ਹੀਰ ਨੇ ਆਪਣੇ ਨਵੇਂ ਗੀਤ 'ਟਾਈਮ' 'ਚ । ਇਸ ਗੀਤ 'ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਹੱਸਦੇ ਵੱਸਦੇ ਪਰਿਵਾਰ ਨਾਲ ਇੱਕ ਸ਼ਖਸ ਵੈਰ ਕਮਾਉਂਦਾ ਹੈ ਅਤੇ ਇਸ ਵੈਰ ਕਾਰਨ ਹੀ ਘਰ ਦੇ ਮੁਖੀ ਦੀ ਮੌਤ ਹੋ ਜਾਂਦੀ ਹੈ ।

ਹੋਰ ਵੇਖੋ: ਐਕਟਰ ਅਰਜੁਨ ਕਪੂਰ ਤੇ ਮਲਾਇਕਾ ਦਾ ਇੱਕ ਹੋਰ ਰਾਜ ਆਇਆ ਸਾਹਮਣੇ, ਦੇਖੋ ਤਸਵੀਰਾਂ

https://www.youtube.com/watch?v=dX-DfzMDQHE&feature=youtu.be

ਪਰ ਸਮੇਂ ਦੇ ਨਾਲ –ਨਾਲ ਇਹ ਦੁੱਖ ਵੀ ਪਰਿਵਾਰ ਭੁਲਾ ਦਿੰਦਾ ਹੈ । ਪਰ ਘਰ ਦਾ ਪੁੱਤਰ ਆਪਣੇ ਪਿਤਾ ਨਾਲ ਹੋਈ ਜ਼ਿਆਦਤੀ ਦਾ ਪੁਲਿਸ ਅਫਸਰ ਬਣ ਕੇ ਬਦਲਾ ਲੈਂਦਾ ਹੈ ।ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ ,ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ ਅਤੇ ਡਾਇਰੈਕਸ਼ਨ ਦਿੱਤੀ ਹੈ ਜਸਪ੍ਰੀਤ ਸਿੰਘ ਨੇ ।

ਹੋਰ ਵੇਖੋ: ਡਰਾਇੰਗ ਰੂਮ ‘ਚ ਨਿਸ਼ਾ ਬਾਨੋ ਦੀ ਚੂੜੇ ਵਾਲੀ ਤਸਵੀਰ ਲਗਾਉਣ ਲਈ ਕੌਣ ਹੈ ਕਾਹਲਾ ,ਵੇਖੋ ਵੀਡਿਓ

new song time new song time

ਇਸ ਗੀਤ ਦਾ ਕਨਸੈਪਟ ਬਹੁਤ ਹੀ ਵਧੀਆ ਹੈ ਅਤੇ ਅਨਿਆਂ ਖਿਲਾਫ ਲੜਣ ਦੀ ਪ੍ਰੇਰਣਾ ਵੀ ਇਹ ਗੀਤ ਦਿੰਦਾ ਹੈ ।ਬਹੁਤ ਹੀ ਪਿਆਰਾ ਸੁਨੇਹਾ ਇਸ ਗੀਤ 'ਚ ਦਿੱਤਾ ਗਿਆ ਹੈ।ਕਿ ਨਿਆਂ ਬੇਸ਼ੱਕ ਦੇਰ ਨਾਲ ਮਿਲਦਾ ਹੈ ਪਰ ਜਿੱਤ ਹਮੇਸ਼ਾ ਨਿਆ ,ਸੱਚ ਅਤੇ ਦਲੇਰੀ ਦੀ ਹੀ ਹੁੰਦੀ ਹੈ ।

 new song time
new song time

ਸੋ ਇਨਸਾਨ ਨੂੰ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤਾਂ 'ਚ ਵੀ ਕਦੇ ਵੀ ਡੋਲਣਾ ਨਹੀਂ ਚਾਹੀਦਾ ਸਮਾ ਭਾਵੇਂ ਮਾੜੇ ਹੋਵੇ ਚੰਗਾ ਹੋਵੇ ਹੱਸ ਕੇ ਬਿਤਾਉਣਾ ਚਾਹੀਦਾ ਹੈ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network