ਗੁਲਸ਼ਨ ਕੁਮਾਰ ਕਤਲ ਕੇਸ ’ਚੋਂ ਬਰੀ ਹੋਣ ਤੋਂ ਬਾਅਦ ਟਿਪਸ ਇੰਡਸਟਰੀਜ਼ ਦੇ ਮਾਲਕ ਰਮੇਸ਼ ਤੌਰਾਨੀ ਨੇ ਕਹੀ ਵੱਡੀ ਗੱਲ

written by Rupinder Kaler | July 03, 2021

ਟੀ-ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਕਤਲ ਕੇਸ ਦੀ ਬੀਤੇ ਦਿਨ ਸੁਣਵਾਈ ਹੋਈ ਸੀ । ਇਸ ਮਾਮਲੇ ਵਿੱਚੋਂ ਟਿਪਸ ਇੰਡਸਟਰੀਜ਼ ਲਿਮਟਿਡ ਦੇ ਮਾਲਕ ਅਤੇ ਮਸ਼ਹੂਰ ਫਿਲਮ ਨਿਰਮਾਤਾ ਰਮੇਸ਼ ਤੌਰਾਨੀ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਮਾਣਯੋਗ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਰਮੇਸ਼ ਤੌਰਾਨੀ ਨੇ ਕਿਹਾ ਕਿ ਇਹ ਮੇਰੀ ਨਹੀਂ, ਸੱਚ ਦੀ ਜਿੱਤ ਹੈ। ਇੱਕ ਵੈਬਸਾਈਟ ਬਾਰੇ ਗੱਲ ਕਰਦਿਆਂ ਰਮੇਸ਼ ਤੌਰਾਨੀ ਨੇ ਕਿਹਾ- ‘ਇਹ ਲਗਭਗ 25 ਸਾਲ ਹੋ ਚੁੱਕੇ ਹਨ, ਜਿਸ ਦੌਰਾਨ ਮੈਂ ਬਹੁਤ ਮੁਸੀਬਤਾਂ ਵਿੱਚੋਂ ਲੰਘਿਆ।

ਹੋਰ ਪੜ੍ਹੋ :

ਗੀਤਾਜ਼ ਬਿੰਦਰਖੀਆ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

gulshan kumar

ਹਾਲਾਂਕਿ ਮੈਨੂੰ ਇਸ ਕੇਸ ਵਿੱਚ ਸਿਰਫ 2002 ਵਿੱਚ ਬਰੀ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਵੀ ਮੇਰੇ ਵਿਰੁੱਧ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਮੇਰੇ ਪਰਿਵਾਰ ਲਈ ਇਸ ਤੋਂ ਵੱਡਾ ਕੁਝ ਹੋਰ ਨਹੀਂ ਹੋ ਸਕਦਾ ਕਿ ਮੇਰਾ ਨਾਮ ਕਤਲ ਦੇ ਕੇਸ ਵਿੱਚ ਆ ਜਾਵੇ। ਮੇਰੇ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਪਰ ਹੁਣ ਸੱਚ ਸਭ ਦੇ ਸਾਹਮਣੇ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਇਹ ਬਹੁਤ ਲੰਬੀ ਲੜਾਈ ਰਹੀ ਹੈ ਪਰ ਕਿਹਾ ਜਾਂਦਾ ਹੈ ਕਿ ਸੱਚ ਹਮੇਸ਼ਾ ਜਿੱਤਦਾ ਹੈ।

ਮੈਨੂੰ ਹਮੇਸ਼ਾਂ ਭਾਰਤ ਦੀ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ ਸੀ ਅਤੇ ਇਸ ਫੈਸਲੇ ਦੇ ਆਉਣ ਤੋਂ ਬਾਅਦ ਮੇਰਾ ਵਿਸ਼ਵਾਸ ਵੱਧ ਗਿਆ ਹੈ। ਮੈਨੂੰ ਬਿਨਾਂ ਵਜ੍ਹਾ ਲੰਬੀ ਮੁਸ਼ਕਲ ਵਿਚੋਂ ਲੰਘਣਾ ਪਿਆ’। ਤੁਹਾਨੂੰ ਦੱਸ ਦਿੰਦੇ ਹਾਂ ਗੁਲਸ਼ਨ ਕੁਮਾਰ ਦੀ ਹੱਤਿਆ ਤੋਂ ਦੋ ਮਹੀਨੇ ਬਾਅਦ ਟਿਪਸ ਇੰਡਸਟਰੀਜ਼ ਦੇ ਮਾਲਕ ਰਮੇਸ਼ ਤੌਰਾਨੀ ਨੂੰ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਦੋਸ਼ ਲਾਇਆ ਕਿ ਰਮੇਸ਼ ਤੌਰਾਨੀ ਨੇ ਗੁਲਸ਼ਨ ਕੁਮਾਰ ਦੇ ਕਾਤਲਾਂ ਨੂੰ ਕਥਿਤ ਤੌਰ ਤੇ 25 ਲੱਖ ਰੁਪਏ ਦਿੱਤੇ ਸਨ।

0 Comments
0

You may also like