ਗੀਤਾਜ਼ ਬਿੰਦਰਖੀਆ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

written by Shaminder | July 03, 2021

ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੇ ਪੁੱਤਰ ਗੀਤਾਜ਼ ਬਿੰਦਰਖੀਆ ਦਾ ਅੱਜ ਜਨਮ ਦਿਨ ਹੈ । ਗੀਤਾਜ਼ ਬਿੰਦਰਖੀਆ ਦੇ ਜਨਮ ਦਿਨ ‘ਤੇ ਗੀਤਕਾਰ ਬੰਟੀ ਬੈਂਸ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ । ਗੀਤਾਜ਼ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਗਾਇਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

singer gitaz shared his late father surjit binderakhiya Image From Instagram

ਹੋਰ ਪੜ੍ਹੋ : ਆਸਕਰ ਵਾਲਿਆਂ ਨੇ ਵਿਦਿਆ ਬਾਲਨ, ਏਕਤਾ ਕਪੂਰ ਤੇ ਸ਼ੋਭਾ ਕਪੂਰ ਨੂੰ ਦਿੱਤਾ ਵੱਡਾ ਸਨਮਾਨ, ਕਰ ਸਕਣਗੀਆਂ ਵੋਟਿੰਗ 

Gitaz-Bindrakhia Image From Instagram

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਗੀਤ ‘ਜਿੰਦ ਮਾਹੀ’ ਦੇ ਨਾਲ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ‘ਚ ਖਾਸ ਪਛਾਣ ਮਿਲੀ । ਇਸੇ ਗੀਤ ਤੋਂ ਬਾਅਦ ਉਨ੍ਹਾਂ ਨੂੰ ਇੰਡਸਟਰੀ ‘ਚ ਜਾਣਿਆ ਜਾਣ ਲੱਗਿਆ ।ਇਸ ਤੋਂ ਇਲਾਵਾ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਗਾਏ ਹਨ ।

image of gitaz and surjit bindrakhia Image From Instagram

ਉਸ ਦੇ ਪਿਤਾ ਵੀ ਇੱਕ ਬਿਹਤਰੀਨ ਗਾਇਕ ਸਨ, ਸੁਰਜੀਤ ਬਿੰਦਰਖੀਆ ਨੇ ਵੀ ਇੰਡਸਟਰੀ ‘ਚ ਅਜਿਹਾ ਮੁਕਾਮ ਸਥਾਪਿਤ ਕੀਤਾ ਸੀ ਕਿ ਉਨ੍ਹਾਂ ਦੇ ਗੀਤ ਅੱਜ ਵੀ ਬੜੀ ਹੀ ਸ਼ਿੱਦਤ ਦੇ ਨਾਲ ਸੁਣੇ ਜਾਂਦੇ ਹਨ ।ਗੀਤਾਜ਼ ਬਿੰਦਰਖੀਆ ਦੇ ਜਨਮ ਦਿਨ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਵਧਾਈ ਦੇ ਰਹੇ ਹਨ ।

 

View this post on Instagram

 

A post shared by Bunty Bains (@buntybains)

You may also like