ਲੌਂਗ ਲਾਚੀ ਦਾ ਟਾਈਟਲ ਟਰੈਕ ਵੀ ਫਿਲਮ ਦੇ ਟ੍ਰੇਲਰ ਵਾਂਗੂ ਹੈ ਇਕ ਦਮ ਘੈਂਟ

Reported by: PTC Punjabi Desk | Edited by: Gopal Jha  |  February 25th 2018 07:00 AM |  Updated: February 25th 2018 07:00 AM

ਲੌਂਗ ਲਾਚੀ ਦਾ ਟਾਈਟਲ ਟਰੈਕ ਵੀ ਫਿਲਮ ਦੇ ਟ੍ਰੇਲਰ ਵਾਂਗੂ ਹੈ ਇਕ ਦਮ ਘੈਂਟ

ਨੀਰੂ ਬਾਜਵਾ, ਐਮੀ ਵਿਰਕ ਤੇ ਅੰਬਰਦੀਪ ਸਿੰਘ ਦੀ ਫਿਲਮ ਲੌਂਗ ਲਾਚੀ ਦਾ ਟ੍ਰੇਲਰ ਤਾਂ ਸਾਰਿਆਂ ਦਾ ਹਰਮਨ ਪਿਆਰਾ ਬਣਿਆ ਹੋਇਆ ਹੀ ਹੋਇਆ ਹੈ | ਇਸ ਫਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਹੁੰਦੀਆਂ ਹੀ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਗਿਆ ਹੈ |

ਤੁਹਾਨੂੰ ਦਸ ਦੇਈਏ ਕਿ ਮਾਂ ਬਣਨ ਤੋਂ ਬਾਅਦ ਨੀਰੂ ਬਾਜਵਾ Neeru Bajwa ਦੀ ਇਹ ਪਹਿਲੀ ਫਿਲਮ ਹੈ, ਪਰ ਉਨ੍ਹਾਂ ਦੀ ਫਿੱਟਨੈੱਸ ਦੀ ਤਾਰੀਫ ਕਰਨੀ ਹੀ ਪਾਏਗੀ , ਜਿਵੇਂ ਉਨ੍ਹਾਂ ਨੇ ਮੁੜ ਆਪਣੀ ਫਿਟਨੈਸ ਨੂੰ ਹਾਸਿਲ ਕਿੱਤਾ ਹੈ | ਇਸ ਫਿਲਮ ਦੇ ਟਾਈਟਲ ਟਰੈਕ ਦੇ ਵਿਚ ਤੁਹਾਨੂੰ ਨੀਰੂ ਬਾਜਵਾ ਦਾ ਬਹੁਤ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲੇਗਾ | ਵੈਸੇ ਇਸ ਗਾਣੇ ਦੇ ਬੋਲ ਉਦੋਂ ਤੋਂ ਹੀ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਗਏ ਸਨ, ਜਦੋ ਇਸਨੂੰ ਫਿਲਮ ਦੇ ਟ੍ਰੇਲਰ ਦੇ ਵਿਚ ਦੇਖਿਆ ਸੀ ਤੇ ਹੁਣ ਜਦ ਫਿਲਮ ਦਾ ਪੂਰਾ ਗੀਤ ਹੀ ਰਿਲੀਜ਼ ਹੋ ਚੁਕਿਆ ਹੈ ਤੇ ਇਸਨੂੰ ਤਾਂ ਲੋਕਾਂ ਨੇ ਬੈਕ ਤੋਂ ਬੈਕ ਸੁਣਨਾ ਹੀ ਹੈ | ਤੁਸੀਂ ਵੀ ਸੁੰਨੋ ਤੇ ਸਾਰਿਆਂ ਨਾਲ ਸ਼ੇਅਰ ਕਰੋ |

Edited By: Gourav Kochhar


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network