ਸਾਜਿਦ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਰਾਧੇ’ ਦਾ ਟਾਈਟਲ ਟਰੈਕ, ਪਹਿਲਾ ਮੌਕਾ ਜਦੋਂ ਦਰਸ਼ਕਾਂ ਨੂੰ ਨਹੀਂ ਸੁਣਨ ਨੂੰ ਮਿਲੀ ਵਾਜਿਦ ਖ਼ਾਨ ਦੀ ਆਵਾਜ਼  

written by Lajwinder kaur | May 05, 2021

ਬਾਲੀਵੁੱਡ ਐਕਟਰ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਰਾਧੇ’ ਜੋ ਕਿ ਏਨੀਂ ਦਿਨੀਂ ਖ਼ੂਬ ਸੁਰਖੀਆਂ ਵਟੋਰ ਰਹੀ ਹੈ। ਫ਼ਿਲਮ ਦੇ ਧਮਾਕੇਦਾਰ ਟਰੇਲਰ ਤੋਂ ਬਾਅਦ ਇੱਕ-ਇੱਕ ਕਰਕੇ ਫ਼ਿਲਮ ਦੇ ਗੀਤ ਦਰਸ਼ਕਾਂ ਦੇ ਰੁਬਰੂ ਹੋ ਰਹੇ ਨੇ। ਹਾਲ ਹੀ ‘ਚ ਇਸ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ।

inside image of sajid wajid image source-instagram

 ਹੋਰ ਪੜ੍ਹੋ :  ਗਾਇਕ ਵੀਤ ਬਲਜੀਤ ਨੇ ਸਾਂਝਾ ਕੀਤਾ ਨਵੇਂ ਗੀਤ ‘DD1’ ਦਾ ਫਰਸਟ ਲੁੱਕ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

late singer sajid khan's image image source-instagram

ਬਹੁਤ ਸਾਰੇ ਦਰਸ਼ਕ ਇਸ ਗੀਤ ਨੂੰ ਸੁਣ ਕੇ ਵਾਜਿਦ ਖ਼ਾਨ ਨੂੰ ਜ਼ਰੂਰ ਯਾਦ ਕਰ ਰਹੇ ਹੋਣਗੇ । ਜੀ ਹਾਂ ਪਿਛਲੇ ਸਾਲ ਹਿੰਦੀ ਫ਼ਿਲਮੀ ਜਗਤ ਦੇ ਮਸ਼ਹੂਰ ਸੰਗੀਤਕਾਰ ਵਾਜਿਦ ਖ਼ਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ। ਮਿਊਜ਼ਿਕ ਜਗਤ ‘ਚ ਦੋਵਾਂ ਭਰਾਵਾਂ ਨੂੰ ਸਾਜਿਦ-ਵਾਜਿਦ ਦੀ ਜੋੜੀ ਦੇ ਰੂਪ ‘ਚ ਜਾਣਿਆ ਜਾਂਦਾ ਸੀ। ਦੋਵਾਂ ਨੇ ਇਕੱਠੇ ਬਹੁਤ ਸਾਰੇ ਬਲਾਕਬਸਟਰ ਹਿੱਟ ਗੀਤ ਹਿੰਦੀ ਮਿਊਜ਼ਿਕ ਜਗਤ ਨੂੰ ਦਿੱਤੇ ਨੇ। ਸਲਮਾਨ ਖ਼ਾਨ ਦੀਆਂ ਜ਼ਿਆਦਾਤਰ ਫ਼ਿਲਮਾਂ ਨੂੰ ਸਾਜਿਦ-ਵਾਜਿਦ ਹੀ ਆਪਣੇ ਮਿਊਜ਼ਿਕ ਤੇ ਆਪਣੇ ਗੀਤਾਂ ਦੇ ਨਾਲ ਸ਼ਿੰਗਾਰਦੇ ਸਨ।

inside image of sajid wajid and salman khan image source-instagram

ਰਾਧੇ ਦੇ ਟਾਈਟਲ ਟਰੈਕ ‘ਚ ਸਲਮਾਨ ਖ਼ਾਨ ਤੇ ਦਿਸ਼ਾ ਪਟਾਨੀ ਥਿਰਕਦੇ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ਨੂੰ ਸਾਜਿਦ ਖ਼ਾਨ ਨੇ ਗਾਇਆ ਹੈ ਤੇ ਗਾਣੇ ਦੇ ਬੋਲ ਵੀ ਖੁਦ ਸਾਜਿਦ ਖ਼ਾਨ ਨੇ ਹੀ ਲਿਖੇ ਨੇ। ਗਾਣੇ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

radhe title track image source-youtube.com

ਇਸ ਫ਼ਿਲਮ ‘ਚ ਜੈਕੀ ਸ਼ਰਾਫ, ਰਣਦੀਪ ਹੁੱਡਾ ਅਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਫ਼ਿਲਮ ਦਾ ਨਿਰਦੇਸ਼ਨ ਪ੍ਰਭੂ ਦੇਵਾ ਨੇ ਕੀਤਾ ਹੈ ਅਤੇ ਅਤੁਲ ਅਗਨੀਹੋਤਰੀ ਨੇ ਪ੍ਰੋਡਿਊਸ ਕੀਤਾ ਹੈ। ਕੋਵਿਡ ਕਰਕੇ ਸਿਨੇਮਾ ਘਰ ਬੰਦ ਨੇ । ਤਾਂ ਕਰਕੇ ਇਹ ਫ਼ਿਲਮ ਈਦ ਦੇ ਮੌਕੇ ‘ਤੇ ਯਾਨੀਕਿ 13 ਮਈ 2021 ਨੂੰ OTT ਪਲੇਟਫਾਰਮ ਉੱਤੇ ਰਿਲੀਜ਼ ਕੀਤੀ ਜਾਵੇਗੀ।

music jodi sajid wajid image source-instagram

0 Comments
0

You may also like