‘ਤਿੱਤਲੀਆਂ’ ਗੀਤ ਦੇ 600 ਮਿਲੀਅਨ ਵਿਊਜ਼ ਹੋਣ ਦੀ ਖੁਸ਼ੀ ‘ਚ ਗੀਤਕਾਰ ਜਾਨੀ ਨੇ ਅਫਸਾਨਾ ਖ਼ਾਨ ਤੋਂ ਕੱਟਵਾਇਆ ਕੇਕ, ਗਾਇਕਾ ਨੇ ਪੋਸਟ ਪਾ ਜਾਨੀ ਵੀਰੇ ਦਾ ਕੀਤਾ ਧੰਨਵਾਦ

written by Lajwinder kaur | April 25, 2021 12:47pm

ਕੁਝ ਗੀਤ ਅਜਿਹੇ ਹੁੰਦੇ ਨੇ ਜੋ ਕਿ ਖੂਬ ਸੁਰਖੀਆਂ ਬਟੋਰ ਦੇ ਨੇ। ਅਜਿਹਾ ਹੀ ਪੰਜਾਬੀ ਗੀਤ ਤਿੱਤਲੀਆਂ ਜਿਸ ਨੂੰ ਦੁਨੀਆਂ ਭਰ ਤੋਂ ਬਹੁਤ ਪਿਆਰ ਮਿਲਿਆ ਤੇ ਮਿਲ ਰਿਹਾ ਹੈ। ਪਿਛਲੇ ਸਾਲ ਆਏ ਇਸ ਗੀਤ ਨੇ 600 ਮਿਲੀਅਨ ਤੋਂ ਵੱਧ ਵਿਊਜ਼ ਦਾ ਅੰਕੜਾ ਪਾਰ ਕਰ ਲਿਆ ਹੈ। ਜਿਸ ਦੇ ਚੱਲਦੇ Titliaan ਸੌਂਗ ਦੀ ਟੀਮ ਨੇ ਖ਼ਾਸ ਸੈਲੀਬ੍ਰੇਸ਼ਨ ਕੀਤਾ।

inside image of afsana khan Image Source: Instagram

ਹੋਰ ਪੜ੍ਹੋ : ਸਿੰਮੀ ਚਾਹਲ ਨੂੰ ਇਹ ਗੇਮ ਖੇਡਣੀ ਪਈ ਭਾਰੀ, ਵਾਲ-ਵਾਲ ਬਚੀ ਪੰਜਾਬੀ ਅਦਾਕਾਰਾ, ਦੇਖੋ ਵੀਡੀਓ

jaani gifted gold bracelet to afsana khan Image Source: Instagram

ਗਾਇਕਾ ਅਫਸਾਨਾ ਖ਼ਾਨ ਨੇ ਸੈਲੀਬ੍ਰੇਸ਼ਨ ਦੀਆਂ ਕੁਝ ਵੀਡੀਓਜ਼ ਪੋਸਟ ਕਰਦੇ ਹੋਏ ਜਾਨੀ ਵੀਰੇ ਤੇ ਅਰਵਿੰਦਰ ਖਹਿਰਾ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਗੀਤਕਾਰ ਜਾਨੀ ਨੇ Afsaajz ਨਾਂਅ ਦਾ ਗੋਲਡ ਦਾ ਬ੍ਰੈਸਲੇਟ ਵੀ ਅਫਸਾਨਾ ਖ਼ਾਨ ਨੂੰ ਤੋਹਫੇ ‘ਚ ਦਿੱਤਾ ਹੈ।

singer afsan khan and saajz Image Source: Instagram

ਵੀਡੀਓ ‘ਚ ਦੇਖ ਸਕਦੇ ਹੋ ਅਫਸਾਨਾ ਖ਼ਾਨ, ਜਾਨੀ ਤੇ ਅਰਵਿੰਦਰ ਖਹਿਰਾ ਨੇ ਮਿਲਕੇ ਕੇਕ ਵੀ ਕੱਟਿਆ । ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਰਹੀ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ। ਇਸੇ ਸਾਲ ਉਨ੍ਹਾਂ ਦੀ ਗਾਇਕ ਸਾਜ਼ ਦੇ ਨਾਲ ਮੰਗਣੀ ਹੋਈ ਹੈ।

 

View this post on Instagram

 

A post shared by Afsana Khan 🌟🎤 (@itsafsanakhan)

You may also like