ਐਸ਼ਵਰਿਆ ਰਾਏ ਬੱਚਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਉਂ ਅਧੂਰਾ ਰਹਿ ਗਿਆ ਅਦਾਕਾਰਾ ਦਾ ਪਹਿਲਾ ਪਿਆਰ

written by Shaminder | November 01, 2022 12:10pm

ਅੱਜ ਐਸ਼ਵਰਿਆ ਰਾਏ ਬੱਚਨ (Aishwarya Rai Bachchan )ਆਪਣਾ ਜਨਮ ਦਿਨ (Birthday)ਮਨਾ ਰਹੀ ਹੈ । ਉਂਝ ਤਾਂ ਉਸ ਦਾ ਨਾਮ ਅਨੇਕਾਂ ਹੀ ਅਦਾਕਾਰਾਂ ਦੇ ਨਾਲ ਜੁੜਿਆ ਸੀ । ਪਰ ਬਹੁਤ ਘੱਟ ਲੋਕ ਉਸ ਦੇ ਪਹਿਲੇ ਪਿਆਰ ਦੇ ਬਾਰੇ ਜਾਣਦੇ ਹੋਣਗੇ । ਉਸ ਸ਼ਖਸ ਦਾ ਸਬੰਧ ਬਾਲੀਵੁੱਡ ਇੰਡਸਟਰੀ ਦੇ ਨਾਲ ਨਹੀਂ ਸੀ, ਬਲਕਿ ਉਹ ਇੱਕ ਮਾਡਲ ਸੀ ।

Aishwarya Rai Bachchan image Source : Instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਪਰਿਵਾਰ ‘ਚ ਆਇਆ ਨਵਾਂ ਮੈਂਬਰ, ਨਵਜਾਤ ਬੱਚੇ ਦੇ ਨਾਲ ਨਜ਼ਰ ਆਈ ਗਾਇਕਾ

ਐਸ਼ਵਰਿਆ ਰਾਏ ਬੱਚਨ ਲਈ ਅਨੇਕਾਂ ਹੀ ਅਦਾਕਾਰਾਂ ਦਾ ਦਿਲ ਧੜਕਦਾ ਸੀ, ਪਰ ਇੱਕ ਅਜਿਹਾ ਸ਼ਖਸ ਵੀ ਸੀ ਜਿਸ ਲਈ ਇਹ ਅਦਾਕਾਰਾ ਦੀਵਾਨੀ ਸੀ । ਬਾਲੀਵੁੱਡ ‘ਚ ਆਉਣ ਤੋਂ ਪਹਿਲਾਂ ਅਦਾਕਾਰਾ ਇੱਕ ਕਾਮਯਾਬ ਮਾਡਲ ਸੀ ਅਤੇ ਇਸੇ ਦੌਰਾਨ ਉਸ ਦੀ ਮੁਲਾਕਾਤ ਰਾਜੀਵ ਮੂਲਚੰਦਾਨੀ ਦੇ ਨਾਲ ਹੋਈ ਸੀ ।

Aishwarya Rai Bachchan Image Source : Instagram

ਹੋਰ ਪੜ੍ਹੋ : ਕਈ ਸਾਲਾਂ ਬਾਅਦ ਪੰਜਾਬ ਆਈ ਗਾਇਕਾ ਜੈਸਮੀਨ ਸੈਂਡਲਾਸ, ਗੈਰੀ ਸੰਧੂ ‘ਤੇ ਸਾਧਿਆ ਨਿਸ਼ਾਨਾ

ਦੋਵਾਂ ਨੂੰ ਇੱਕਠਿਆਂ ਕਈ ਵਾਰ ਸਪਾਟ ਕੀਤਾ ਗਿਆ ਸੀ ।ਇਸ ਰਿਸ਼ਤੇ ਨੂੰ ਲੈ ਕੇ ਐਸ਼ਵਰਿਆ ਵੀ ਬਹੁਤ ਸੀਰੀਅਸ ਸੀ । ਇਸ ਦੇ ਨਾਲ ਹੀ ਅਦਾਕਾਰਾ ਆਪਣੇ ਭਵਿੱਖ ਅਤੇ ਕਰੀਅਰ ਨੂੰ ਲੈ ਕੇ ਵੀ ਚਿੰਤਿਤ ਸੀ ਤੇ ਜ਼ਿੰਦਗੀ ‘ਚ ਕੁਝ ਵੱਡਾ ਕਰਨਾ ਚਾਹੁੰਦੀ ਸੀ । ਪਰ ਰਾਜੀਵ ਮੂਲਚੰਦਾਨੀ ਇਸ ਰਿਸ਼ਤੇ ‘ਚ ਠਹਿਰਾਅ ਲਿਆ ਕੇ ਇਸ ਰਿਸ਼ਤੇ ਨੂੰ ਅੰਜਾਮ ਤੱਕ ਪਹੁੰਚਾਉਣਾ ਚਾਹੁੰਦੇ ਸਨ ।

Abhishek Bachchan , Image Source : Instagram

ਇਹੀ ਕਾਰਨ ਸੀ ਕਿ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ ਸਨ । ਜਿਸ ਤੋਂ ਬਾਅਦ ਐਸ਼ਵਰਿਆ ਨੇ ਫ਼ਿਲਮਾਂ ਦਾ ਰੁਖ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆਈ । ਉਸ ਨੇ ਇੰਡਸਟਰੀ ‘ਚ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਅਭਿਸ਼ੇਕ ਬੱਚਨ ਨੂੰ ਆਪਣਾ ਹਮਸਫਰ ਬਣਾ ਲਿਆ । ਇਸ ਤੋਂ ਪਹਿਲਾਂ ਵਿਵੇਕ ਓਬਰਾਏ ਅਤੇ ਸਲਮਾਨ ਖ਼ਾਨ ਦੇ ਨਾਲ ਵੀ ਉਨ੍ਹਾਂ ਦਾ ਨਾਮ ਜੁੜਿਆ ਰਿਹਾ ।

You may also like