ਅਨਿਲ ਕਪੂਰ ਦਾ ਅੱਜ ਹੈ ਜਨਮ ਦਿਨ, ਜਾਣੋਂ ਕਿਵੇਂ ਅਦਾਕਾਰੀ ਦੀ ਪ੍ਰੀਖਿਆ ਦੇਣ ‘ਚ ਨਾਕਾਮ ਹੋਣ ‘ਤੇ ਰੋਣ ਲੱਗ ਪਿਆ ਸੀ ਅਦਾਕਾਰ

written by Shaminder | December 24, 2021

ਅਨਿਲ ਕਪੂਰ  (Anil Kapoor) ਦਾ ਅੱਜ ਜਨਮ ਦਿਨ (Birthday) ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਤੁਹਾਨੁੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਰੋਚਕ ਕਿੱਸੇ ਦੱਸਣ ਜਾ ਰਹੇ ਹਾਂ । ਅਨਿਲ ਕਪੂਰ ਦਾ ਜਨਮ 24 ਦਸੰਬਰ 1954 ਨੂੰ ਹੋਇਆ ਸੀ । ਪਰ ਉਨ੍ਹਾਂ ਦੀ ਸਿਹਤ ਨੂੰ ਵੇਖ ਕੇ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਉਨ੍ਹਾਂ ਦੀ ਏਨੀਂ ਉਮਰ ਹੈ । ਜਦੋਂ ਅਨਿਲ ਕਪੂਰ ਆਪਣੇ ਭਤੀਜੇ ਅਰਜੁਨ ਕਪੂਰ ਦੇ ਨਾਲ ਖੜੇ ਹੁੰਦੇ ਹਨ ਤਾਂ ਦੋਵਾਂ ਚੋਂ ਪਛਾਨਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਚਾਚਾ ਕਿਹੜਾ ਅਤੇ ਭਤੀਜਾ ਕੌਣ ਹੈ । ਅਨਿਲ ਕਪੂਰ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ । ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਅਨਿਲ ਕਪੂਰ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਉਨ੍ਹਾਂੑ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਜਾਂਦਾ ਹੈ ।

Anil kapoor image From instagram

ਹੋਰ ਪੜ੍ਹੋ : ਬੱਬੂ ਮਾਨ ਨੇ ਗਾਇਆ ਵੀਰ ਰਸ, ਟੀਜ਼ਰ ਕੀਤਾ ਸਾਂਝਾ,  ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਅਨਿਲ ਕਪੂਰ ਦੇ ਪਿਤਾ ਸੁਰਿੰਦਰ ਕਪੂਰ ਵੀ ਇੱਕ ਫ਼ਿਲਮ ਨਿਰਮਾਤਾ ਸਨ । ਪਰ ਇਸ ਦੇ ਬਾਵਜੂਦ ਅਨਿਲ ਕਪੂਰ ਨੂੰ ਬਾਲੀਵੁੱਡ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕਰਨਾ ਪਿਆ ਸੀ । ਹਾਲਾਂਕਿ ਅਨਿਲ ਕਪੂਰ ਪੜ੍ਹਾਈ ‘ਚ ਕਾਫੀ ਹੁਸ਼ਿਆਰ ਸਨ, ਪਰ ਜਦੋਂ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਤਾਂ ਉਨ੍ਹਾਂ ਨੂੰ ਕਈ ਵਾਰ ਨਾਕਾਮੀ ਅਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ।

Anil kapoor image From instagram

ਪਰ ਇਸ ਦੇ ਬਾਵਜੂਦ ਅਨਿਲ ਕਪੂਰ ਨੇ ਕਦੇ ਵੀ ਹਾਰ ਨਹੀਂ ਮੰਨੀ ਅਤੇ ਲਗਾਤਾਰ ਇਸ ਖੇਤਰ ‘ਚ ਮਿਹਨਤ ਕੀਤੀ । ਦੱਸਿਆ ਜਾਂਦਾ ਹੈ ਕਿ ਅਨਿਲ ਕਪੂਰ ਨੇ ਐਕਟਿੰਗ ਸਿੱਖਣ ਦੇ ਲਈ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ‘ਚ ਦਾਖਲਾ ਪ੍ਰੀਖਿਆ ਦਿੱਤੀ । ਪਰ ਇਸ ਪ੍ਰੀਖਿਆ ‘ਚ ਉਹ ਫੇਲ੍ਹ ਹੋ ਗਏ ਸਨ । ਉਸ ਸਮੇਂ ਇਸ ਸੰਸਥਾ ਦੇ ਡਾਇਰੈਕਟਰ ਗਿਰੀਸ਼ ਕਰਨਾਡ ਸਨ ।

 

View this post on Instagram

 

A post shared by anilskapoor (@anilskapoor)

ਪ੍ਰੀਖਿਆ ‘ਚ ਫੇਲ੍ਹ ਹੋਣ ਤੋਂ ਬਾਅਦ ਅਨਿਲ ਕਪੀਰ ਨੇ ਉਨ੍ਹਾਂ ਨਾਲ ਬਹੁਤ ਲੜਾਈ ਕੀਤੀ ਅਤੇ ਫਿਰ ਹੱਥ ਪੈਰ ਜੋੜ ਕੇ ਦਾਖਲਾ ਦੇਣ ਦੀ ਅਪੀਲ ਕੀਤੀ । ਇਸ ਪ੍ਰੀਖਿਆ ‘ਚ ਫੇਲ੍ਹ ਹੋਣ ਤੋਂ ਬਾਅਦ ਅਨਿਲ ਕਪੂਰ ਸਾਰੀ ਰਾਤ ਰੋਂਦੇ ਰਹੇ ਸਨ । ਪਰ ਅਦਾਕਾਰੀ ਦੇ ਖੇਤਰ ‘ਚ ਕੰਮ ਕਰਨ ਦੀ ਚਾਹਤ ਨੇ ਉਨ੍ਹਾਂ ਦੇ ਸੁਫ਼ਨੇ ਨੂੰ ਪੂਰਾ ‘ਚ ਮਦਦ ਕੀਤੀ । ਜਿਸ ਤੋਂ ਬਾਅਦ ਅਨਿਲ ਕਪੂਰ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਅਤੇ ਅੱਜ ਉਨ੍ਹਾਂ ਦਾ ਨਾਮ ਕਾਮਯਾਬ ਅਦਾਕਾਰਾਂ ਦੀ ਸੂਚੀ ‘ਚ ਆਉਂਦਾ ਹੈ ।

 

You may also like