ਅਨੁਪਮ ਖੇਰ ਦਾ ਅੱਜ ਹੈ ਜਨਮ ਦਿਨ, ਪਤਨੀ ਕਿਰਣ ਖੇਰ ਨੇ ਦਿੱਤੀ ਵਧਾਈ

written by Shaminder | March 07, 2022

ਅਦਾਕਾਰ ਅਨੁਪਮ ਖੇਰ (Anupam Kher) ਦਾ ਅੱਜ ਜਨਮ ਦਿਨ (Birthday)  ਹੈ । ਇਸ ਮੌਕੇ ‘ਤੇ ਅਦਾਕਾਰਾ ਕਿਰਣ ਖੇਰ ਨੇ ਵੀ ਪਤੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਕਿਰਣ ਖੇਰ ਨੇ ਲਿਖਿਆ ਕਿ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੇ ਪਿਆਰੇ ਪਤੀ, ਦੋਸਤ, ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਅਤੇ ਹਮੇਸ਼ਾ ਸਵਸਥ ਰਹੋ’। ਅਨੁਪਮ ਖੇਰ ਨੂੰ ਵੀ ਹਰ ਕੋਈ ਵਧਾਈ ਦੇ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਅਨੁਪਮ ਖੇਰ ਨੂੰ ਪ੍ਰਸ਼ੰਸਕ ਵੀ ਬਰਥਡੇ ਦੀਆਂ ਵਧਾਈਆਂ ਦੇ ਰਹੇ ਹਨ ।

Anupam-kher,

ਹੋਰ ਪੜ੍ਹੋ : ਕੈਂਸਰ ਦੇ ਨਾਲ ਜੂਝ ਰਹੀ ਕਿਰਣ ਖੇਰ ਇਲਾਜ ਤੋਂ ਬਾਅਦ ਕੰਮ ‘ਤੇ ਪਰਤੀ, ਵੀਡੀਓ ਸ਼ਿਲਪਾ ਸ਼ੈੱਟੀ ਨੇ ਕੀਤਾ ਸਾਂਝਾ

ਇਸ ਤੋਂ ਪਹਿਲਾਂ ਅਦਾਕਾਰ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਮੈਨੂੰ ਜਨਮ ਦਿਨ ਮੁਬਾਰਕ। ਅੱਜ ਜਦੋਂ ਮੈਂ ਆਪਣਾ ੬੭ਵਾਂ ਸਾਲ ਸ਼ੁਰੂ ਕਰ ਰਿਹਾ ਹਾਂ, ਮੈਂ ਆਪਣੇ ਲਈ ਇੱਕ ਨਵਾਂ ਦ੍ਰਿਸ਼ਟੀਕੋਣ ਪੇਸ਼ ਕਰਨ ਲਈ ਪ੍ਰੇਰਿਤ ਤੇ ਉਤਸ਼ਾਹਿਤ ਹਾਂ। ਇਹ ਫ਼ੋਟੋਆਂ ਪਿਛਲੇ ਸਾਲਾਂ ਦੌਰਾਨ ਮੇਰੇ ਵੱਲੋਂ ਕੀਤੀ ਗਈ ਹੌਲੀ ਪ੍ਰਗਤੀ ਦਾ ਇੱਕ ਉਦਾਹਰਨ ਹਨ।

Anupam Kher,, image From instagram

ਉਨ੍ਹਾਂ ਨੇ ਅੱਗੇ ਲਿਖਿਆ, ੩੭ ਸਾਲ ਪਹਿਲਾਂ ਤੁਸੀਂ ਇੱਕ ਨੌਜਵਾਨ ਅਭਿਨੇਤਾ ਨੂੰ ਮਿਲੇ ਸੀ ਜਿਸ ਨੇ ਤੁਹਾਡੇ ਸਫ਼ਰ ਦੀ ਸ਼ੁਰੂਆਤ ਸਭ ਤੋਂ ਗੈਰ-ਰਵਾਇਤੀ ਤਰੀਕੇ ਨਾਲ ਕੀਤੀ ਸੀ ਤੇ ਇੱਕ ੬੫ ਸਾਲ ਦੇ ਵਿਅਕਤੀ ਦੀ ਭੂਮਿਕਾ ਨਿਭਾਈ ਸੀ। ਅਨੁਪਮ ਖੇਰ ਦੇ ਨਾਲ ਕਿਰਣ ਖੇਰ ਨੇ ਦੂਜਾ ਵਿਆਹ ਕਰਵਾਇਆ ਹੈ ਅਤੇ ਇਸ ਤੋਂ ਪਹਿਲਾਂ ਅਦਾਕਾਰਾ ਦਾ ਇੱਕ ਪੁੱਤਰ ਹੈ । ਅਨੁਪਮ ਖੇਰ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਵਿਲੇਨ ਦਾ ਕਿਰਦਾਰ ਹੋਵੇ ਜਾਂ ਫਿਰ ਕਿਸੇ ਆਦਰਸ਼ ਪਿਤਾ ਦਾ ਕਿਰਦਾਰ ਹੋਵੇ । ਕਿਰਣ ਅਤੇ ਅਨੁਪਮ ਖੇਰ ਦੀ ਮੁਲਾਕਾਤ ਥਿਏਟਰ ਕਰਨ ਦੇ ਦੌਰਾਨ ਹੋਈ ਸੀ ।

 

View this post on Instagram

 

A post shared by Kirron Kher (@kirronkhermp)

You may also like