
ਬੱਬੂ ਮਾਨ (Babbu Maan) ਦਾ ਅੱਜ ਜਨਮ ਦਿਨ (Birthday )ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਗਾਇਕ ਅਤੇ ਅਦਾਕਾਰ ਵੱਡਾ ਗਰੇਵਾਲ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਹੈ । ਵੱਡਾ ਗਰੇਵਾਲ ਵੱਲੋਂ ਸਾਂਝੀ ਕੀਤੀ ਗਈ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਦਾ ਪੋਸਟਰ ਵੱਡਾ ਗਰੇਵਾਲ ਨੇ ਆਪਣੇ ਹੱਥ ‘ਚ ਫੜਿਆ ਹੋਇਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਹੈਪੀ ਬਰਥਡੇ ਉਸਤਾਦ ਜੀ, ਰੱਬ ਲੰਮੀ ਉਮਰ ਕਰੇ ਬਾਈ ਨੂੰ ਸਾਰੀਆਂ ਖੁਸ਼ੀਆਂ ਦੇਵੇ।

ਹੋਰ ਪੜ੍ਹੋ : ਬੱਬੂ ਮਾਨ ਦੇ ਨਵੇਂ ਗੀਤ ‘ਕਾਲਾ ਕੁੜਤਾ’ ਦਾ ਟੀਜ਼ਰ ਰਿਲੀਜ਼
ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ’ ਜਨਮ ਦਿਨ ਮੁਬਾਰਕ। ਬੱਬੂ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ।ਉਨ੍ਹਾਂ ਦੀ ਐਲਬਮ ਸਾਉਣ ਦੀ ਝੜੀ ਉਨ੍ਹਾਂ ਦੇ ਸੰਗੀਤਕ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਈ ਸੀ । ਇਸ ਤੋਂ ਇਲਾਵਾ ਮਿੱਤਰਾਂ ਦੀ ਛੱਤਰੀ, ਪਿੰਡ ਪਹਿਰਾ ਲੱਗਦਾ ਅਜਿਹੇ ਗੀਤ ਹਨ ।

ਜਿਨ੍ਹਾਂ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਉਹ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।ਗਾਇਕੀ ਦੇ ਖੇਤਰ ‘ਚ ਪਾਏ ਯੋਗਦਾਨ ਦੀ ਬਦੌਲਤ ਉਨ੍ਹਾਂ ਨੇ ਕਈ ਅਵਾਰਡ ਵੀ ਜਿੱਤੇ ਹਨ । ਉਸਨੇ ਸਾਲ 2014 ਵਿੱਚ 4 ਵਿਸ਼ਵ ਸੰਗੀਤ ਪੁਰਸਕਾਰ ਜਿੱਤੇ । ਬੱਬੂ ਮਾਨ ਨੇ ਜਿੱਥੇ ਮਿਊਜ਼ਿਕ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ, ਉੱਥੇ ਹੀ ਫ਼ਿਲਮਾਂ ‘ਚ ਅਦਾਕਾਰੀ ਕਰਕੇ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।
View this post on Instagram