ਭਾਈ ਮਨੀ ਸਿੰਘ ਜੀ ਦਾ ਅੱਜ ਹੈ ਸ਼ਹੀਦੀ ਦਿਹਾੜਾ, ਅਦਾਕਾਰ ਦਰਸ਼ਨ ਔਲਖ ਨੇ ਭੇਂਟ ਕੀਤੀ ਸ਼ਰਧਾਂਜਲੀ

written by Shaminder | July 09, 2021

ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ।ਇਸ ਮੌਕੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਹੈ । ਅਦਾਕਾਰ ਦਰਸ਼ਨ ਔਲਖ ਨੇ  ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥.

Bhai Mani singh ji Image From Instagram

ਹੋਰ ਪੜ੍ਹੋ : ਕੀ ਅਫਸਾਨਾ ਖ਼ਾਨ ਦੀ ਹੋਣ ਜਾ ਰਹੀ ਬਾਲੀਵੁੱਡ ‘ਚ ਐਂਟਰੀ ! 

Darshan Aulakh Image From Instagram

ਸਿੱਖ ਕੌਮ ਲਈ ਬੰਦ ਬੰਦ ਕਟਵਾਉਣ ਵਾਲੇ ਮਹਾਨ ਸਹੀਦ ਭਾਈ ਮਨੀ ਸਿੰਘ ਜੀ ਦੇ"ਸਹੀਦੀ ਦਿਹਾੜੇ" ਤੇ ਆਓ ਸਾਰੇ ਭਾਈ ਸਾਹਿਬ ਮਨੀ ਸਿੰਘ ਜੀ ਦੀ ਮਹਾਨ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰੀਏ॥‘

Darshan-Aulakh Image From Instagram

ਸਿੱਖ ਭਾਈ ਮਨੀ ਸਿੰਘ ਸਿੱਖ ਕੌਮ ਦੇ ਉਨ੍ਹਾਂ ਮਹਾਨ ਸ਼ਹੀਦਾਂ ‘ਚ ਆਉਂਦੇ ਹਨ ਜਿਨ੍ਹਾਂ ਨੇ ਆਪਣੇ ਧਰਮ ਦੀ ਰੱਖਿਆ ਲਈ ਆਪਣਾ ਬੰਦ ਬੰਦ ਕਟਵਾਉਣਾ ਮਨਜ਼ੂਰ ਕੀਤਾ ਸੀ । ਇਤਿਹਾਸ ਮੁਤਾਬਕ ਸੂਬਾ ਜ਼ਕਰੀਆ ਖਾਂ ਦੇ ਹੁਕਮ ਨਾਲ ਭਾਈ ਮਨੀ ਸਿੰਘ ਅਤੇ ਊਨ੍ਹਾਂ ਦੇ ਸਾਥੀਆਂ ਨੂੰ ਲਾਹੌਰ ਲਿਆਂਦਾ ਗਿਆ। ਇੱਥੇ ਭਾਈ ਮਨੀ ਸਿੰਘ ਨੂੰ ਧਰਮ ਬਦਲ ਕੇ ਮੁਸਲਮਾਨ ਬਣਨ ਲਈ ਕਿਹਾ ਗਿਆ।


ਪਰ ਸਿੱਖੀ ਮਰਿਆਦਾ ਵਿੱਚ ਪੂਰਨ ਗੁਰਸਿੱਖ ਨੇ ਜਬਰ ਸਹਿਣਾ ਹੀ ਕਬੂਲ ਕੀਤਾ। ਮੁਗਲ ਸਰਕਾਰ ਨੇ ਹੁਕਮ ਦਿੱਤਾ ਕਿ ਭਾਈ ਮਨੀ ਸਿੰਘ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ। ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਦੇ ਸਾਹਮਣੇ ਰੇਲਵੇ ਸਟੇਸ਼ਨ, ਲਾਹੌਰ ਕੋਲ ਹੈ।

0 Comments
0

You may also like