ਅੱਜ ਹੈ ਗਾਇਕ ਕੰਠ ਕਲੇਰ ਦਾ ਜਨਮਦਿਨ, ਪੋਸਟ ਪਾ ਕੇ ਕਿਹਾ-‘ਮਾਲਕ ਸਭ ਦਾ ਭਲਾ ਕਰੇ ਤੇ ਇਸ ਬਿਮਾਰੀ ਕੋਰੋਨਾ ਤੋਂ ਸਭ ਨੂੰ ਬਚਾਏ’

written by Lajwinder kaur | May 07, 2021 03:50pm

ਪੰਜਾਬੀ ਗਾਇਕ ਕੰਠ ਕਲੇਰ ( Kanth Kaler)  ਜੋ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਗੀਤ ਦਿੱਤੇ ਹਨ। ਉਨ੍ਹਾਂ ਨੂੰ ਜ਼ਿਆਦਾਤਰ ਦਰਦ-ਭਰੇ ਗੀਤ ਗਾਉਣ ਕਰਕੇ ਜਾਣਿਆ ਜਾਂਦਾ ਹੈ। ਅੱਜ ਬਹੁਤ ਖ਼ਾਸ ਦਿਨ ਹੈ ਕਿਉਂਕਿ ਅੱਜ ਦਿੱਗਜ ਗਾਇਕ ਕੰਠ ਕਲੇਰ ਦਾ ਜਨਮਦਿਨ।

inside image of kanth kaler punjabi singer Image Source: facebook 

ਹੋਰ ਪੜ੍ਹੋ :  ਦੇਬੀ ਮਖਸੂਸਪੁਰੀ ਨੇ ਸਾਂਝਾ ਕੀਤਾ ਕਿਊਟ ਜਿਹੀ ਬੱਚੀ ਦਾ ਵੀਡੀਓ, ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹੋਏ ਕਿਹਾ -ਕਿ ਹਮੇਸ਼ਾ ਇਸ ਬੱਚੀ ਦੇ ਸਿਰ ‘ਤੇ ਮਿਹਰ ਦਾ ਹੱਥ ਰੱਖੀਂ

kanth kaler's happy birthday Image Source: facebook

ਕੰਠ ਕਲੇਰ ਜੋ ਕਿ ਵਧੀਆ ਗਾਇਕ ਹੋਣ ਦੇ ਨਾਲ ਵਧੀਆ ਦਿਲ ਦੇ ਇਨਸਾਨ ਵੀ ਨੇ। ਉਨ੍ਹਾਂ ਨੇ ਆਪਣੇ ਜਨਮਦਿਨ ‘ਤੇ ਬਹੁਤ ਹੀ ਪਿਆਰੀ ਜਿਹੀ ਪੋਸਟ ਆਪਣੇ ਚਾਹੁਣ ਵਾਲਿਆਂ ਲਈ ਪਾਈ ਹੈ ਤੇ ਪਰਮਾਤਮਾ ਅੱਗੇ ਸਭ ਦੀ ਭਲਾਈ ਲਈ ਅਰਦਾਸ ਵੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘ਸਤਿ ਸ੍ਰੀ ਅਕਾਲ ਦੋਸਤੋ

ਅੱਜ ਆਪਣਾ ਜਨਮ ਦਿਨ ‘Happy birthday’ ਐ...

ਸੋ ਮੈਂ ਸਾਰਿਆਂ ਲਈ ਤੰਦਰੁਸਤੀ ਚੰਗੀ ਸਿਹਤ ਦੀ ਦੁਆ ਕਰਦਾ ਮਾਲਕ ਸਭ ਨੂੰ ਖੁਸ਼ ਰੱਖੇ ਮਾਲਕ ਸਭ ਦਾ ਭਲਾ ਕਰੇ ਤੇ ਇਸ ਬੀਮਾਰੀ Corona ਤੋਂ ਸਭ ਨੂੰ ਬਚਾਏ.. ਆਮੀਨ’ । ਗਾਇਕ ਸਤਵਿੰਦਰ ਬੁੱਗਾ ਨੇ ਇਸ ਪੋਸਟ ਦੇ ਹੇਠ ਕਮੈਂਟ ਕਰਕੇ ਕੰਠ ਕਲੇਰ ਨੂੰ ਬਰਥਡੇਅ ਵਿਸ਼ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਬਰਥਡੇਅ ਬੁਆਏ ਕੰਠ ਕਲੇਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।

image of happy birthday kanth kaler's facebook comments Image Source: facebook

ਦੱਸ ਦਈਏ ਕੰਠ ਕਲੇਰ ਦਾ ਅਸਲ ਨਾਂਅ ਹਰਵਿੰਦਰ ਕਲੇਰ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਚ ਉਨ੍ਹਾਂ ਨੇ ਕੰਠ ਕਲੇਰ ਦੇ ਨਾਂਅ ਨਾਲ ਆਪਣੀ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਵੀ ਗੀਤ ਗਾ ਚੁੱਕੇ ਨੇ। ਉਹ ਸਮੇਂ-ਸਮੇਂ ‘ਤੇ ਆਪਣੇ ਧਾਰਿਮਕ ਗੀਤ ਵੀ ਦਰਸ਼ਕਾਂ ਦੀ ਨਜ਼ਰ ਕਰਦੇ ਰਹਿੰਦੇ ਨੇ।

singer kanth kaler Image Source: facebook

You may also like