ਗੁਰਨਾਮ ਭੁੱਲਰ ਦਾ ਅੱਜ ਹੈ ਜਨਮ ਦਿਨ, ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ

written by Shaminder | February 08, 2022

ਗੁਰਨਾਮ ਭੁੱਲਰ (Gurnam Bhullar) ਦਾ ਅੱਜ ਜਨਮ ਦਿਨ (Birhday) ਹੈ । ਉਨ੍ਹਾਂ ਦੀ ਫ਼ਿਲਮ ਦੀ ਟੀਮ ਵੱਲੋਂ ਉਸ ਦਾ ਜਨਮ ਦਿਨ ਮਨਾਇਆ ਗਿਆ । ਜਿਸ ਦਾ ਇੱਕ ਵੀਡੀਓ ਵੀ ਉਸ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੁਰਨਾਮ ਭੁੱਲਰ ਨੇ ਆਪਣੀ ਫ਼ਿਲਮ ਦੇ ਆਉਣ ਵਾਲੇ ਟੀਜ਼ਰ ਬਾਰੇ ਵੀ ਦੱਸਿਆ ਹੈ । ਵੀਡੀਓ ਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਦੀ ਫ਼ਿਲਮ ਦਾ ਟੀਜ਼ਰ ਕਦੋਂ ਆਏਗਾ ।

Gurnam Bhullar image From instagram

ਹੋਰ ਪੜ੍ਹੋ : ਮੌਨੀ ਰਾਏ ਦਾ ਵਿਆਹ ਤੋਂ ਬਾਅਦ ਡਾਂਸ ਵੀਡੀਓ ਵਾਇਰਲ

ਜਨਮ ਦਿਨ ਤੋਂ ਜ਼ਿਆਦਾ ਗੁਰਨਾਮ ਭੁੱਲਰ ਆਪਣੀ ਫ਼ਿਲਮ ਨੂੰ ਲੈ ਕੇ ਜ਼ਿਆਦਾ ਉਤਸ਼ਾਹਿਤ ਨਜ਼ਰ ਆਏ । ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ ।ਜਨਮ ਦਿਨ 'ਤੇ ਗੁਰਨਾਮ ਭੁੱਲਰ ਆਪਣੀ ਫ਼ਿਲਮ ਨੂੰ ਲੈ ਕੇ ਐਕਸਾਈਟਿਡ ਦਿਖਾਈ ਦਿੱਤੇ ।

Gurnam Bhullar ,, image From instagram

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ਚ ਵੀ ਆ ਗਏ ਅਤੇ ਹੁਣ ਤੱਕ ਕਈ ਫ਼ਿਲਮਾਂ ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਫ਼ਿਲਮ ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ ਜਲਦ ਹੀ ਰਿਲੀਜ਼ ਹੋਵੇਗੀ ।ਉਨ੍ਹਾਂ ਨੇ ਇਸ ਤੋਂ ਪਹਿਲਾਂ ਫ਼ਿਲਮ ਗੁੱਡੀਆਂ ਪਟੋਲੇ ਚ ਵੀ ਸੋਨਮ ਬਾਜਵਾ ਦੇ ਨਾਲ ਕੰਮ ਕੀਤਾ ਹੈ ਅਤੇ ਮੁੜ ਤੋਂ ਉਹ ਇਸ ਫ਼ਿਲਮ 'ਚ ਨਜ਼ਰ ਆਉਣਗੇ ।

You may also like