ਹਰਿੰਦਰ ਭੁੱਲਰ ਦਾ ਅੱਜ ਹੈ ਜਨਮ ਦਿਨ, ਇਸ ਤਰ੍ਹਾਂ ਹੋਈ ਫ਼ਿਲਮਾਂ ‘ਚ ਐਂਟਰੀ

written by Shaminder | August 10, 2021

ਹਰਿੰਦਰ ਭੁੱਲਰ  (Harinder Bhullar) ਇੱਕ ਅਜਿਹਾ ਨਾਮ ਜਿਸ ਨੇ ਨਾ ਸਿਰਫ਼ ਅਦਾਕਾਰੀ ਦੇ ਖੇਤਰ ‘ਚ ਮੱਲਾਂ ਮਾਰੀਆਂ,ਬਲਕਿ ਕਈ ਗੁਣਾਂ ‘ਚ ਉਸ ਨੂੰ ਮਹਾਰਤ ਹਾਸਲ ਹੈ ।ਅੱਜ ਹਰਿੰਦਰ ਭੁੱਲਰ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਉਨ੍ਹਾਂ ਦੀ ਫ਼ਿਲਮਾਂ ‘ਚ ਐਂਟਰੀ ਹੋਈ ।ਉਹ ਇੱਕ ਕਾਮਯਾਬ ਅਦਾਕਾਰ ਦੇ ਨਾਲ-ਨਾਲ ਵਧੀਆ ਗਾਇਕ ਵੀ ਹੈ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੰਚ ਸੰਚਾਲਨ ਤੋਂ ਕੀਤੀ ਸੀ । ਜਿਸ ਤੋਂ ਬਾਅਦ ਉਸ ਨੂੰ ਐਂਕਰਿੰਗ ਕਰਨ ਦਾ ਮੌਕਾ ਵੀ ਮਿਲਿਆ । ਹਰਿੰਦਰ ਭੁੱਲਰ  (Harinder Bhullar)  ਨੇਵੀਡੀਓ ਡਾਇਰੈਕਸ਼ਨ ਅਤੇ ਕਾਮਯਾਬ ਐਂਕਰ ਤੋਂ ਸਫ਼ਰ ਸ਼ੁਰੂ ਕੀਤਾ ਸੀ । ਆਪਣੀ ਕਾਮਯਾਬੀ ਪਿੱਛੇ ਉਹ ਆਪਣੇ ਮਾਪਿਆਂ ਦੀ ਮਿਹਨਤ ਦਾ ਵੱਡਾ ਹੱਥ ਮੰਨਦੇ ਹਨ ।

Harinder Bhullar -min

ਹੋਰ ਪੜ੍ਹੋ : ਪੰਜਾਬੀ ਗਾਇਕ ਬੱਬੂ ਮਾਨ ਨੇ ਆਸਟੇਰਲੀਆ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਕੀਤੀ ਖ਼ਾਸ ਅਪੀਲ 

ਉਨ੍ਹਾਂ ਦਾ ਪਰਿਵਾਰਿਕ ਪਿਛੋਕੜ ਫ਼ਿਲਮੀ ਨਹੀਂ ਸੀ ਉਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਆਪਣਾ ਵੱਖਰਾ ਮੁਕਾਮ ਬਣਾਇਆ ਫਿਰੋਜ਼ਪੁਰ ਸਥਿਤ ਜ਼ੀਰਾ ਦੇ ਨਿੱਕੇ ਜਿਹੇ ਪਿੰਡ ਮੀਂਹਾਸਿੰਘ ਵਾਲਾ 'ਚ ਉਨ੍ਹਾਂ ਦਾ ਜਨਮ ਹੋਇਆ ।ਉਨ੍ਹਾਂ ਦੇ ਨਾਨਕੇ ਜ਼ੀਰਾ 'ਚ ਰਹਿੰਦੇ ਹਨ ਅਤੇ ਨਾਨਕਿਆਂ ਕੋਲ ਰਹਿਣ ਦੌਰਾਨ ਹੀ ਉਨ੍ਹਾਂ ਨੂੰ ਫ਼ਿਲਮਾਂ ਅਤੇ ਟੀਵੀ ਦੀ ਦੁਨੀਆ 'ਚ ਆਉਣ ਦੀ ਚੇਟਕ ਲੱਗੀ ।ਕਿਉਂਕਿ ਉਨ੍ਹਾਂ ਦੇ ਮਾਮਾ ਜੀ ਉਨ੍ਹਾਂ ਨੂੰ ਅਕਸਰ ਫ਼ਿਲਮਾਂ ਵਿਖਾਉਣ ਲਈ ਲੈ ਜਾਂਦੇ ਸਨ । ਆਪਣੇ  ਨਾਨਕੇ ਪਿੰਡ ਜਦੋਂ ਵੀ ਜਾਂਦੇ ਤਾਂ ਸੰਧੂ ਪੈਲੇਸ 'ਚ ਫ਼ਿਲਮ ਵੇਖਣ ਲਈ ਜਾਂਦੇ ਸਨ ।ਉਨ੍ਹਾਂ ਨੇ ਪਹਿਲੀ ਵਾਰ ਸਿਨੇਮਾ 'ਚ 'ਚੰਨ ਪ੍ਰਦੇਸੀ' ਫ਼ਿਲਮ ਵੇਖੀ ਸੀ । ਇਸ ਤੋਂ ਬਾਅਦ ਹੀ ਇਸ ਫੀਲਡ 'ਚ ਜਾਣ ਦਾ ਸ਼ੌਂਕ ਜਾਗਿਆ।

Harinder -min Image From Instagram

ਪਰ ਇਸ ਫੀਲਡ 'ਚ ਉਨ੍ਹਾਂ ਦਾ ਕੋਈ ਵੀ ਹੱਥ ਫੜਨ ਵਾਲਾ ਨਹੀਂ ਸੀ ।ਆਪਣੀ ਮਿਹਨਤ ਦੀ ਬਦੌਲਤ ਹੀ ਉਨ੍ਹਾਂ ਨੇ ਮੁਕਾਮ ਹਾਸਲ ਕੀਤਾ ਹੈ।ਪਰ ਹਰਿੰਦਰ ਭੁੱਲਰ ਨੂੰ ਇਸ ਖੇਤਰ 'ਚ ਆਉਣ ਦਾ ਮੌਕਾ ਉਦੋਂ ਮਿਲਿਆ ਜਦੋਂ ਐੱਨ.ਐੱਸ.ਐੱਸ ਦੇ ਕੈਂਪਾਂ 'ਚ ਪਰਫਾਰਮ ਕਰਨ ਲੱਗੇ ਅਤੇ ਇੱਥੋਂ ਹੀ ਉਨ੍ਹਾਂ ਦੀ ਮੁਲਾਕਾਤ ਦੂਰਦਰਸ਼ਨ ਦੇ ਨਾਲ ਸਬੰਧਤ ਲੋਕਾਂ ਨਾਲ ਹੋਈ । ਜਿਸ ਤੋਂ ਬਾਅਦ ਉਹ ਦੂਰਦਰਸ਼ਨ ਦੇ ਜਾਣਕਾਰਾਂ ਨਾਲ 'ਸੰਦਲੀ ਦਰਵਾਜ਼ਾ' ਦੀ ਰਿਕਾਰਡਿੰਗ ਵੇਖਣ ਜਾਂਦੇ ਹੁੰਦੇ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਲੋਕਾਂ ਦੀ ਬਦੌਲਤ ਹੀ ਉਨ੍ਹਾਂ ਨੂੰ ਲਿਸ਼ਕਾਰਾ ਪ੍ਰੋਗਰਾਮ 'ਚ ਵੀ ਐਂਕਰਿੰਗ ਦਾ ਮੌਕਾ ਮਿਲਿਆ ।

ਇਸੇ ਤੋਂ ਉਨ੍ਹਾਂ ਨੂੰ ਅੱਗੇ ਵੱਧਣ ਦਾ ਮੌਕਾ ਮਿਲਿਆ ਅਤੇ ਉਹ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਕਈ ਸ਼ੋਰਟ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ ਜਿਸ 'ਚ ਉਨ੍ਹਾਂ ਦੀ ਫ਼ਿਲਮ ਨਿਸ਼ਾਨਾ,ਪੁਲਿਸ ਦੀ ਛਬੀਲ,ਐਮੀ ਵਿਰਕ ਨਾਲ 'ਦਿਲ ਵਾਲੀ ਗੱਲ' ਸਣੇ ਕਈ ਫ਼ਿਲਮਾਂ 'ਚ ਅਦਾਕਾਰੀ ਕੀਤੀ ਹੈ । ਇਸ ਤੋਂ ਇਲਾਵਾ ਕਈ ਗੀਤ ਵੀ ਕੱਢ ਚੁੱਕੇ ਹਨ ਹਰਿੰਦਰ ਭੁੱਲਰ ਅਤੇ ਕਈ ਹੋਰ ਪ੍ਰਾਜੈਕਟਸ 'ਚ ਵੀ ਨਜ਼ਰ ਆਉਣ ਵਾਲੇ ਹਨ ।

 

0 Comments
0

You may also like