ਜਸਪਿੰਦਰ ਨਰੂਲਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਸ ਤਰ੍ਹਾਂ ਹੋਈ ਸੰਗੀਤਕ ਸਫ਼ਰ ਦੀ ਸ਼ੁਰੂਆਤ

written by Shaminder | November 14, 2022 01:37pm

ਜਸਪਿੰਦਰ ਨਰੂਲਾ (Jaspinder Narula) ਦਾ ਅੱਜ ਜਨਮਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਗਾਇਕੀ ਦੇ ਸਫ਼ਰ ਅਤੇ ਨਿੱਜੀ ਜ਼ਿੰਦਗੀ ਦੇ ਬਾਰੇ ਦੱਸਾਂਗੇ । ਗਾਇਕਾ ਜਸਪਿੰਦਰ ਨਰੂਲਾ ਇੱਕ ਅਜਿਹੀ ਗਾਇਕਾ ਨੇ । ਜਿਨ੍ਹਾਂ ਨੂੰ ਗਾਉਣ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ । ਉਨ੍ਹਾਂ ਨੇ ਅਨੇਕਾਂ ਹੀ ਪੰਜਾਬੀ ਗੀਤ ਗਾਏ ਨੇ ।

Jaspinder Narula Image Source : Instagram

ਹੋਰ ਪੜ੍ਹੋ : ਮਸ਼ਹੂਰ ਮਰਾਠੀ ਅਦਾਕਾਰਾ ਕਲਿਆਣੀ ਕੁਰਾਲੇ ਦੀ ਭਿਆਨਕ ਸੜਕ ਹਾਦਸੇ ‘ਚ ਮੌਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

ਜਸਪਿੰਦਰ ਨਰੂਲਾ ਨੇ ਬਚਪਨ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਉਨ੍ਹਾਂ ਨੇ ਉੱਨੀ ਸੌ ਪਚੱਤਰ 'ਚ ਦਮਾ ਦਮ ਮਸਤ ਕਲੰਦਰ ਗੀਤ ਵੀ ਗਾਇਆ ਸੀ,ਜਦੋਂ ਉਹ ਛੋਟੇ ਜਿਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਗਾਇਆ ਹੈ ।

Jaspinder NArula Image Source : Instagram

ਹੋਰ ਪੜ੍ਹੋ : ਸਤਿੰਦਰ ਸੱਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਵੀਡੀਓ ਕੀਤਾ ਸਾਂਝਾ

ਉਨ੍ਹਾਂ ਨੂੰ ਵੱਡੀ ਕਾਮਯਾਬੀ ਮਿਲੀ ਉੱਨੀ ਸੌ ਅਠਾਨਵੇਂ 'ਚ ਆਈ ਹਿੰਦੀ ਫ਼ਿਲਮ ਦੇ ਜ਼ਰੀਏ,ਜਿਸ ਦਾ ਨਾਂਅ ਸੀ 'ਪਿਆਰ ਤੋ ਹੋਨਾ ਹੀ ਥਾ' 'ਚ । ਜਿਸ ਲਈ 1999  'ਚ ਉਨ੍ਹਾਂ ਨੁੰ ਫ਼ਿਲਮ ਫੇਅਰ 'ਚ ਬੈਸਟ ਫੀਮੇਲ ਪਲੇਬੈਕ ਸਿੰਗਰ ਦਾ ਅਵਾਰਡ ਵੀ ਹਾਸਿਲ ਹੋਇਆ ।ਇਸ ਤੋਂ ਇਲਾਵਾ ‘ਮੋਹਬੱਤੇਂ’,’ਫਿਰ ਭੀ ਦਿਲ ਹੈ ਹਿੰਦੁਸਤਾਨੀ’ ਅਤੇ ‘ਬੰਟੀ ਔਰ ਬਬਲੀ’ ਸਣੇ ਕਈ ਫ਼ਿਲਮਾਂ ਲਈ ਉਨ੍ਹਾਂ ਨੇ ਗੀਤ ਗਾਏ ।

Jaspinder Narula

ਜਸਪਿੰਦਰ ਨਰੂਲਾ ਨੇ ਦੂਰਦਰਸ਼ਨ 'ਤੇ ਉਸ ਸਮੇਂ ਇਹ ਗੀਤ ਗਾਇਆ ਸੀ, ਜਦੋਂ ਦੂਰਦਰਸ਼ਨ 'ਤੇ ਪਰਫਾਰਮੈਂਸ ਦੇਣਾ ਇੱਕ ਵੱਡੀ ਉਪਲਬਧੀ ਮੰਨਿਆ ਜਾਂਦਾ ਸੀ ।'ਚੰਨਾ ਜੁਦਾਈ ਖਾ ਗਈ' ਜਸਪਿੰਦਰ ਨਰੂਲਾ ਨੇ ਇਹ ਗੀਤ 1980  'ਚ ਨਵੇਂ ਸਾਲ ਦੀ ਆਮਦ 'ਤੇ ਇਹ ਗੀਤ ਗਾਇਆ ਸੀ ।ਜਸਪਿੰਦਰ ਨਰੂਲਾ ਨੇ ਆਪਣੀ ਗਾਇਕੀ ਦੇ ਸ਼ੁਰੂਆਤੀ ਦਿਨਾਂ 'ਚ ਇਹ ਗੀਤ ਗਾਇਆ ਸੀ ।

 

You may also like