ਕਪਿਲ ਸ਼ਰਮਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਕਾਮੇਡੀਅਨ ਨੇ ਪੁੱਤਰ ਦੇ ਨਾਲ ਕਿਊੇਟ ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  February 01st 2023 05:06 PM  |  Updated: February 01st 2023 05:06 PM

ਕਪਿਲ ਸ਼ਰਮਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਕਾਮੇਡੀਅਨ ਨੇ ਪੁੱਤਰ ਦੇ ਨਾਲ ਕਿਊੇਟ ਤਸਵੀਰਾਂ ਕੀਤੀਆਂ ਸਾਂਝੀਆਂ

ਕਪਿਲ ਸ਼ਰਮਾ (Kapil Sharma ) ਦੇ ਬੇਟੇ (Son) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਕਾਮੇਡੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕਾਮੇਡੀਅਨ ਨੇ ਆਪਣੇ ਪੁੱਤਰ ਦੇ ਲਈ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।

kapil sharma , Image Source : Instagram

ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਅਤੇ ਗਿੱਪੀ ਗਰੇਵਾਲ ਦਾ ‘ਜ਼ਹਿਰੀ ਵੇ’ ਗੀਤ ਹੋਇਆ ਰਿਲੀਜ਼, ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

ਕਪਿਲ ਸ਼ਰਮਾ ਨੇ ਬੇਟੇ ਲਈ ਲਿਖਿਆ ਪਿਆਰਾ ਜਿਹਾ ਸੁਨੇਹਾ

ਕਪਿਲ ਸ਼ਰਮਾ ਨੇ ਆਪਣੇ ਬੇਟੇ ਦੇ ਜਨਮ ਦਿਨ ‘ਤੇ ਪਿਆਰਾ ਜਿਹਾ ਸੁਨੇਹਾ ਵੀ ਲਿਖਿਆ ਹੈ । ਕਾਮੇਡੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਜਨਮਦਿਨ ਦੀਆਂ ਮੁਬਾਰਕਾਂ ਤ੍ਰਿਸ਼ਾਨ, ਸਾਡੀ ਜ਼ਿੰਦਗੀ ‘ਚ ਖੂਬਸੂਰਤ ਰੰਗ ਜੋੜਨ ਦੇ ਲਈ ਤੁਹਾਡਾ ਧੰਨਵਾਦ। ਮੈਨੂੰ ਇਹ ਦੋ ਪਿਆਰੇ ਤੋਹਫੇ ਦੇਣ ਦੇ ਲਈ ਤੁਹਾਡਾ ਧੰਨਵਾਦ ਮੇਰੇ ਪਿਆਰ, ਗਿੰਨੀ ਚਤਰਥ’ ।

kapil sharma with son image Source : Instagram

ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਮੁਮਤਾਜ ਦੇ ਨਾਲ ਆਏ ਨਜ਼ਰ, ਜਲਦ ਇੱਕ ਸ਼ੋਅ ‘ਚ ਇੱਕਠੇ ਆਉਣਗੇ ਨਜ਼ਰ

ਪੁੱਤਰ ਦੇ ਜਨਮ ਦਿਨ ‘ਤੇ ਸੈਲੀਬ੍ਰੇਟੀਜ਼ ਨੇ ਵੀ ਦਿੱਤੀ ਵਧਾਈ

ਜਿਉਂ ਹੀ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਦੇ ਜਨਮ ਦਿਨ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਤਾਂ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ । ਹਰਸ਼ ਲਿੰਬਾਚੀਆ, ਯਾਸਿਰ ਹੁਸੈਨ ਸਣੇ ਕਈ ਸੈਲੀਬ੍ਰੇਟੀਜ਼ ਨੇ ਕਪਿਲ ਦੇ ਪੁੱਤਰ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਹੈ ।

Kapil Sharma And Ginni image Source : Instagram

ਇਸ ਤੋਂ ਇਲਾਵਾ ਗਾਇਕ ਦਲੇਰ ਮਹਿੰਦੀ ਨੇ ਵੀ ਕਪਿਲ ਸ਼ਰਮਾ ਦੇ ਪੁੱਤਰ ਦੇ ਜਨਮ ਦਿਨ ‘ਤੇ ਵਧਾਈ ਦਿੰਦਿਆਂ ਲਿਖਿਆ ਕਿ ‘ਬੇਅੰਤ ਅਸੀਸਾਂ ਪਿਆਰੇ ਪੁੱਤਰ ਨੂੰ’ ।ਅਦਾਕਾਰਾ ਨੀਰੂ ਬਾਜਵਾ ਨੇ ਵੀ ਕਪਿਲ ਸ਼ਰਮਾ ਨੂੰ ਉਨ੍ਹਾਂ ਦੇ ਪੁੱਤਰ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ ।

 

View this post on Instagram

 

A post shared by Kapil Sharma (@kapilsharma)

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network