ਮਾਧੁਰੀ ਦੀਕਸ਼ਿਤ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ

written by Shaminder | May 15, 2021

ਮਾਧੁਰੀ ਦੀਕਸ਼ਿਤ ਨੇ ਬਾਲੀਵੁੱਡ ‘ਤੇ ਲੰਮਾ ਸਮਾਂ ਰਾਜ ਕੀਤਾ ਹੈ ਅਤੇ ਅੱਜ ਵੀ ਉਸ ਦਾ ਜਲਵਾ ਬਰਕਰਾਰ ਹੈ । ਮਾਧੁਰੀ ਦੀਕਸ਼ਿਤ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜੋ ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਣਗੀਆਂ । ਮਾਧੁਰੀ ਦੀਕਸ਼ਿਤ ਨੇ
ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ।ਮਾਧੁਰੀ ਹੁਣ ਆਪਣੇ ਗ੍ਰਹਿਸਥ ਜ਼ਿੰਦਗੀ ‘ਚ ਰੁੱਝੀ ਹੋਈ ਹੈ । ਕੋਈ ਸਮਾਂ ਸੀ ਜਦੋਂ ਮਾਧੁਰੀ ਦੀਕਸ਼ਿਤ ਦਾ ਨਾਂਅ ਸੰਜੇ ਦੱਤ ਦੇ ਨਾਲ ਜੁੜਿਆ ਸੀ ।

madhuri-dixit Image From Madhuri Dixit's Instagram

ਹੋਰ ਪੜ੍ਹੋ : ਹਾਰਦਿਕ ਪਾਂਡਿਆ ਅਤੇ ਨਤਾਸ਼ਾ ਨੇ ਆਪਣੇ ਬੇਟੇ ਦੇ ਪਹਿਲੇ ਕਦਮ ਦੀ ਵੀਡੀਓ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ 

madhuri Image From Madhuri Dixit's Instagram

ਦਰਅਸਲ ਇਸੇ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਹੀ ਇਸ ਜੋੜੀ ਦੀਆਂ ਨਜ਼ਦੀਕੀਆਂ ਵਧ ਗਈਆਂ ਸਨ ਅਤੇ ਇਸ ਜੋੜੀ ਦੇ ਅਫੇਅਰ ਦੀ ਚਰਚਾ ਅਕਸਰ ਅਖਬਾਰਾਂ ਦੀਆਂ ਸੁਰਖ਼ੀਆਂ ਬਣਦੀ ਸੀ । ਸੰਜੇ ਦੱਤ ਸ਼ੂਟਿੰਗ ਦੇ ਦੌਰਾਨ ਹੀ ਸਭ ਦੇ ਸਾਹਮਣੇ ਅਕਸਰ ਹੀ ਮਾਧੁਰੀ ਨਾਲ ਪ੍ਰੇਮ ਦਾ ਇਜ਼ਹਾਰ ਕਰਦੇ ਰਹਿੰਦੇ ਸਨ ।

Madhuri Image From Madhuri Dixit's Instagram

ਦੋਨ੍ਹਾਂ ਦੀ ਨਜ਼ਦੀਕੀਆਂ ਨੂੰ ਵੇਖਦੇ ਹੋਏ ਹੀ ਸੁਭਾਸ਼ ਘਈ ਨੇ ਮਾਧੁਰੀ ਦੀਕਸ਼ਿਤ ਤੋਂ ਨੋ ਪ੍ਰੇਗਨੇਂਸੀ ਕਲਾਜ਼ ਤੱਕ ਸਾਈਨ ਕਰਵਾ ਲਿਆ ਸੀ । ਜਿਸ ਦਾ ਮਤਲਬ ਸੀ ਕਿ ਕੰਮ ਦੌਰਾਨ ਤੁਸੀਂ ਪ੍ਰੇਗਨੈਂਟ ਨਹੀਂ ਹੋ ਸਕਦੇ ।

 

View this post on Instagram

 

A post shared by Madhuri Dixit (@madhuridixitnene)

You may also like