ਮੰਦਾਕਿਨੀ ਦਾ ਅੱਜ ਹੈ ਬਰਥਡੇ, ਜਨਮ ਦਿਨ ‘ਤੇ ਜਾਣੋ ਕਿਵੇਂ ਇੱਕ ਵਾਇਰਲ ਕਲਿੱਪ ਨੇ ਅਦਾਕਾਰਾ ਦਾ ਖਰਾਬ ਕਰ ਦਿੱਤਾ ਸੀ ਕਰੀਅਰ

written by Shaminder | July 30, 2022

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਮੰਦਾਕਿਨੀ (Mandakini) ਦਾ ਅੱਜ ਜਨਮ ਦਿਨ (Birthday) ਹੈ । ਉਸ ਦਾ ਜਨਮ 30  ਜੁਲਾਈ 1963  ਨੂੰ   ਹੋਇਆ ਸੀ । ਉਸ ਨੇ 11 ਸਾਲ ਤੱਕ ਫ਼ਿਲਮਾਂ ‘ਚ ਕੰਮ ਕੀਤਾ ਸੀ ਅਤੇ 40  ਦੇ ਕਰੀਬ ਫ਼ਿਲਮਾਂ ‘ਚ ਕੰਮ ਕੀਤਾ ਸੀ । ਪਰ ਅਚਾਨਕ ਫ਼ਿਲਮਾਂ ਚੋਂ ਗਾਇਬ ਹੋ ਗਈ ਸੀ । ‘ਰਾਮ ਤੇਰੀ ਗੰਗਾ ਮੈਲੀ’ ਅਜਿਹੀ ਫ਼ਿਲਮ ਸੀ ਜਿਸ ਨੇ ਉਸ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ ।

Sanjay dutt- image From instagram

ਹੋਰ ਪੜ੍ਹੋ : ਰਾਜੀਵ ਕਪੂਰ ਨੂੰ ਯਾਦ ਕਰਦਿਆਂ ਮੰਦਾਕਿਨੀ ਨੇ ਤਸਵੀਰਾਂ ਕੀਤੀਆਂ ਸਾਂਝੀਆਂ, ਰਾਜੀਵ ਕਪੂਰ ਦੀ ਮੌਤ ਨੇ ਤੋੜ ਦਿੱਤਾ ਦਿਲ

ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ਕਾਰਨ ਉਨ੍ਹਾਂ ਦਾ ਫ਼ਿਲਮੀ ਕਰੀਅਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ । ਇੱਕ ਸਮਾਂ ਸੀ ਜਦੋਂ ਮੰਦਾਕਿਨੀ ਅਤੇ ਦਾਊਦ ਇਬ੍ਰਾਹੀਮ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗ ਪਈਆਂ ਸਨ । ਦਾਊਦ ਦੇ ਨਾਲ ਨਾਮ ਜੁੜਨ ਕਾਰਨ ਇਸ ਦਾ ਅਸਰ ਉਸ ਦੇ ਕਰੀਅਰ ‘ਤੇ ਵੀ ਪਿਆ ।

mandakini- image from instagram

ਹੋਰ ਪੜ੍ਹੋ : ‘ਰਾਮ ਤੇਰੀ ਗੰਗਾ ਮੈਲੀ’ ਫ਼ਿਲਮ ਦੀ ਹੀਰੋਇਨ ਮੰਦਾਕਿਨੀ 26 ਸਾਲ ਬਾਅਦ ਅਦਾਕਾਰੀ ਦੇ ਖੇਤਰ ‘ਚ ਕਰਨ ਜਾ ਰਹੀ ਹੈ ਵਾਪਸੀ

ਸਾਲ ੧੯੯੪ ‘ਚ ਦੁਬਈ ਦੇ ਇੱਕ ਕ੍ਰਿਕੇਟ ਸਟੇਡੀਆਮ ‘ਚ ਅਦਾਕਾਰਾ ਦੀਆਂ ਦਾਊਦ ਦੇ ਨਾਲ ਤਸਵੀਰਾਂ ਅਤੇ ਵੀਡੀਓ ਕਲਿੱਪ ਨੇ iੋਫ਼ਲਮ ਇੰਡਸਟਰੀ ‘ਚ ਤਹਿਲਕਾ ਜਿਹਾ ਮਚਾ ਦਿੱਤਾ ਸੀ । ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਦਾਊਦ ਮੰਦਾਕਿਨੀ ਦੀ ਖੂਬਸੂਰਤੀ ‘ਤੇ ਮਰ ਮਿਟਿਆ ਸੀ ।

mandakini- image From instagram

ਜਿਸ ਤੋਂ ਬਾਅਦ ਅਦਾਕਾਰਾ ਦੀ ਇਸ ਵਾਇਰਲ ਕਲਿੱਪ ਕਾਰਨ ਫ਼ਿਲਮ ਇੰਡਸਟਰੀ ਦੇ ਕਈ ਫ਼ਿਲਮ ਮੇਕਰਸ ਨੇ ਮੰਦਾਕਿਨੀ ਤੋਂ ਦੂਰੀ ਬਨਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਦਾਊਦ ਦੇ ਨਾਲ ਨਾਂਅ ਜੁੜਨ ਤੋਂ ਬਾਅਦ ਮੰਦਾਕਿਨੀ ਫ਼ਿਲਮਾਂ ਚੋਂ ਵੀ ਗਾਇਬ ਜਿਹੀ ਹੋਣ ਲੱਗ ਪਈ ਸੀ । ਹੁਣ ਕੁਝ ਸਮਾਂ ਪਹਿਲਾਂ ਹੀ ਖ਼ਬਰਾਂ ਆਈਆਂ ਸਨ ਕਿ ਮੰਦਾਕਿਨੀ ਮੁੜ ਤੋਂ ਬਾਲੀਵੁੱਡ ‘ਚ ਆਪਣੇ ਬੇਟੇ ਦੇ ਨਾਲ ਨਜ਼ਰ ਆ ਸਕਦੀ ਹੈ ।

 

View this post on Instagram

 

A post shared by Mandakini (@mandakiniofficial)

You may also like