
ਮਾਨਸੀ ਸ਼ਰਮਾ (Mansi Sharma ) ਦਾ ਅੱਜ ਜਨਮ ਦਿਨ (Birthday) ਹੈ । ਉਸ ਦੇ ਜਨਮ ਦਿਨ ‘ਤੇ ਪਤੀ ਯੁਵਰਾਜ ਹੰਸ ਨੇ ਮਾਨਸੀ ਸ਼ਰਮਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਯੁਵਰਾਜ ਹੰਸ ਨੇ ਮਾਨਸੀ ਨੂੰ ਵਧਾਈ ਦਿੱਤੀ ਹੈ । ਯੁਵਰਾਜ ਹੰਸ ਨੇ ਲਿਖਿਆ ਕਿ ‘ਹੈਪੀ ਬਰਥਡੇ ਕੁੜੀਏ, ਲਵ ਯੂ ਅਤੇ ਸ਼ੁਕਰੀਆ ਹਰ ਚੀਜ਼ ਦੇ ਲਈ, ਜੋ ਤੂੰ ਮੇਰੇ ਅਤੇ ਮੇਰੇ ਪਰਿਵਾਰ ਦੇ ਲਈ ਕੀਤਾ’।ਮਾਨਸੀ ਸ਼ਰਮਾ ਨੂੰ ਗੁਰਦੀਪ ਮਹਿੰਦੀ ਨੇ ਵੀ ਵਧਾਈ ਦਿੱਤੀ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਹਸਤੀਆਂ ਨੇ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਵੈਲੇਂਟਾਈਨ ਡੇ ਮੌਕੇ ਪਤੀ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ
ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ । ਜਲਦ ਹੀ ਉਹ ਆਪਣੇ ਪਤੀ ਯੁਵਰਾਜ ਹੰਸ ਦੇ ਨਾਲ ਫ਼ਿਲਮ ‘ਪਰਿੰਦੇ’ ‘ਚ ਨਜ਼ਰ ਆਏਗੀ । ਯੁਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

ਗਾਇਕੀ ਦੀ ਗੁੜ੍ਹਤੀ ਯੁਵਰਾਜ ਹੰਸ ਨੂੰ ਆਪਣੇ ਘਰੋਂ ਹੀ ਮਿਲੀ ਹੈ,ਕਿਉਂਕਿ ਉਨ੍ਹਾਂ ਦੇ ਪਿਤਾ ਪਦਮ ਸ਼੍ਰੀ ਹੰਸ ਰਾਜ ਹੰਸ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਹਨ । ਇਸ ਤੋਂ ਇਲਾਵਾ ਯੁਵਰਾਜ ਹੰਸ ਦਾ ਵੱਡਾ ਭਰਾ ਨਵਰਾਜ ਹੰਸ ਵੀ ਇੱਕ ਪ੍ਰਸਿੱਧ ਗਾਇਕ ਹੈ ਅਤੇ ਹੁਣ ਤੱਕ ਪੰਜਾਬੀ ਦੇ ਨਾਲ ਨਾਲ ਉਹ ਬਾਲੀਵੁੱਡ ਫ਼ਿਲਮਾਂ ਦੇ ਲਈ ਵੀ ਗੀਤ ਗਾ ਚੁੱਕੇ ਹਨ। ਯੁਵਰਾਜ ਹੰਸ ਗੀਤਾਂ ਦੇ ਨਾਲ ਨਾਲ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ । ਉਨ੍ਹਾਂ ਨੇ ਯਾਰ ਅਣਮੁੱਲੇ, ਯਾਰ ਅਣਮੁੱਲੇ ਰਿਟਰਨਸ, ਯਾਰਾ ਵੇ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ ।
View this post on Instagram