ਮਨੀ ਔਜਲਾ ਦੀ ਮਾਂ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਮਾਂ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

written by Shaminder | March 15, 2022

ਮਨੀ ਔਜਲਾ (Money Aujla) ਦੀ ਮੰਮੀ (Mother ) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਦੇ ਨਾਲ ਤਸਵੀਰਾਂ ਦਾ ਇੱਕ ਕੋਲਾਜ ਸ਼ੇਅਰ ਕੀਤਾ ਹੈ । ਇਸ ਦੇ ਨਾਲ ਹੀ ਗਾਇਕ ਨੇ ਇੱਕ ਲੰਮਾ ਚੌੜਾ ਕੈਪਸ਼ਨ ਵੀ ਆਪਣੇ ਮਾਂ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਨੇ ਲਿਖਿਆ ਕਿ ‘ਮੇਰੀ ਜ਼ਿੰਦਗੀ ਮੇਰਾ ਜਹਾਨ, ਮੇਰੀ ਬੇਬੇ ‘ਹੈਪੀ ਬਰਥਡੇ ਬੇਬੇ’ ਕੀ ਲਿਖਾਂ ਬੇਬੇ ਤੇਰੇ ਬਾਰੇ ਮੇਰੇ ਕੋਲ ਅੱਖਰ ਹੀ ਮੁੱਕ ਜਾਂਦੇ ਨੇ ।ਬਚਪਨ ਤੋਂ ਹਰ ਬੱਚਾ ਇੱਕੋ ਗੱਲ ਸੁਣਦਾ ਆਉਂਦਾ ਕਿ ਰੱਬ ਸਦਾ ਆਪਣੇ ਨਾਲ ਰਹਿੰਦਾ ਹੈ, ਮੈਂ ਇਸ ਗੱਲ ਨੂੰ ਬਿਲਕੁਲ ਮੰਨਦਾ ਹਾਂ, ਕਿਉਂਕਿ ਮੇਰੀ ਬੇਬੇ ਸਦਾ ਮੇਰੇ ਨਾਲ ਰਹਿੰਦੀ ਹੈ…ਮਾਂ ਤੇ ਰੱਬ ਦਾ ਨਾਮ ਦੋਵੇਂ ਇੱਕੋ ਜਿਹੇ…ਹੈਪੀ ਬਰਥਡੇ ਬੇਬੇ ਆਈ ਲਵ ਯੂ’।

 

money aujla image From instagram

ਹੋਰ ਪੜ੍ਹੋ : ਅਦਾਕਾਰ ਦੀਨੋ ਮੌਰੀਆ ਲਈ ਉਸ ਦੀ ਵਧੀਆ ਦਿੱਖ ਵੀ ਬਣ ਗਈ ਸੀ ਪ੍ਰੇਸ਼ਾਨੀ ਦਾ ਸਬੱਬ, ਅਦਾਕਾਰ ਨੇ ਖੁਦ ਕੀਤਾ ਖੁਲਾਸਾ

ਮਨੀ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਗੋਰੀ ਲੰਡਨ ਤੋਂ ਆਈ ਲੱਗਦੀ’ ਮੁੱਖ ਤੌਰ ‘ਤੇ ਸ਼ਾਮਿਲ ਹਨ ।ਚੰਡੀਗੜ੍ਹ ਦੇ ਰਹਿਣ ਵਾਲੇ ਅਜਾਇਬ ਸਿੰਘ ਔਜਲਾ ਅਤੇ ਮਾਤਾ ਸੁਰਿੰਦਰ ਕੌਰ ਔਜਲਾ ਦੇ ਘਰ ਜਨਮੇ ਮਨੀ ਔਜਲਾ ਨੇ ਗਾਇਕੀ ਦੇ ਖੇਤਰ ਵਿੱਚ ਕਿਸਮਤ ਅਜਮਾਉਣ ਤੋਂ ਪਹਿਲਾਂ ਵੱਖ ਵੱਖ ਗਾਇਕਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਹਨ ।

Money Aujla , image From instagram

ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾ ਮਨੀ ਨੇ ਨਾਮਵਰ ਸੰਗੀਤਕਾਰ ਰਾਜਿੰਦਰ ਮੋਹਣੀ ਤੋਂ ਸੰਗੀਤ ਦੇ ਗੁਰ ਸਿੱਖੇ ਸਨ । ਮਨੀ ਔਜਲਾ ਨੇ ਸੰਘਰਸ਼ ਦੇ ਦਿਨਾਂ ਦੇ ਦੌਰਾਨ ਕਈ ਗਾਇਕਾਂ ਜਿਸ ‘ਚ ਬਾਈ ਅਮਰਜੀਤ, ਅਮਰਿੰਦਰ ਗਿੱਲ, ਸਰਬਜੀਤ ਚੀਮਾ ਸਣੇ ਕਈ ਗਾਇਕਾਂ ਦੇ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਸਨ । ਗਾਇਕੀ ਦੇ ਖੇਤਰ ‘ਚ ਏਨੇ ਵੱਡੇ ਗਾਇਕਾਂ ਦੇ ਨਾਲ ਕੰਮ ਕਰਨ ਦੇ ਬਾਵਜੂਦ ਮਨੀ ਔਜਲਾ ਨੇ ਸੰਗੀਤ ਵਿੱਚ ਪਰਪੱਕ ਹੋਣ ਲਈ ਸਰਕਾਰੀ ਕਾਲਜ ਮੁਹਾਲੀ ਵਿੱਚ ਉਸਤਾਦ ਸੁਨੀਲ ਸ਼ਰਮਾ ਨੂੰ ਗੁਰੂ ਧਾਰਿਆ । ਇੱਥੇ ਹੀ ਬੱਸ ਨਹੀਂ ਮਨੀ ਔਜਲਾ ਨੇ ਗਾਇਕ ਸਰਦੂਲ ਸਿਕੰਦਰ ਤੋਂ ਵੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।

 

View this post on Instagram

 

A post shared by MONEY AUJLA (@moneyaujla)

You may also like