
ਨਿਸ਼ਾ ਬਾਨੋ (Nisha Bano)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਆਪਣੇ ਪਤੀ (Husband) ਦੇ ਨਾਲ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪਤੀ ਨੂੰ ਜਨਮ ਦਿਨ (Birthday)ਦੀ ਵਧਾਈ ਦਿੱਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਸਵੇਰ ਦੀ ਪਹਿਲੀ ਅਤੇ ਰਾਤ ਦੀ ਆਖਰੀ ਯਾਦ ਏ ਤੂੰ, ਉਹ ਸਾਡੇ ਆਲੀਏ ਮੇਰੀ ਨਿੱਤ ਦੀ ਫਰਿਆਦ ਏ ਤੂੰ, ਹੈਪੀ ਬਰਥਡੇ ਸਮੀਰ ਮਾਹੀ। ਰੱਬ ਬਹੁਤ ਲੰਮੀ ਉਮਰ ਦੇਵੇ ਤੁਹਾਨੂੰ ਖੁਸ਼ੀਆਂ ਦੇਵੇ।

ਹੋਰ ਪੜ੍ਹੋ : ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਅੱਜ ਹੈ 34ਵੀਂ ਬਰਸੀ, ਗਾਇਕਾ ਪਰਵੀਨ ਭਾਰਟਾ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਸ਼ਰਧਾਂਜਲੀ
ਹਮੇਸ਼ਾ ਮਾਂ ਬਾਪ ਦੀ ਇੱਜ਼ਤ ਅਤੇ ਮੈਨੂੰ ਪਿਆਰ ਕਰੋ, ਬਹੁਤ ਸਾਰਾ ਪਿਆਰ, ਹੈਪੀ ਬਰਥਡੇ’। ਨਿਸ਼ਾ ਬਾਨੋ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਪਤੀ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਜਾ ਰਹੀ ਹੈ ।ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾ ਦੇ ਕਿਰਦਾਰ ਨਿਭਾਏ ਹਨ ।

ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮਿਕ ਜਾਂ ਫਿਰ ਰੋਮਾਂਟਿਕ ਕਿਰਦਾਰ ਨਿਭਾਏ ਹਨ । ਨਿਸ਼ਾ ਬਾਨੋ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ਫ਼ਿਲਮ ‘ਨਿੱਕਾ ਜ਼ੈਲਦਾਰ’ ‘ਚ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਸ਼ਾਂਤੀ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਕਿਰਦਾਰ ਉਨ੍ਹਾਂ ਨੇ ਨਿਭਾਏ ਹਨ । ਨਿਸ਼ਾ ਬਾਨੋ ਨੇ ਸਮੀਰ ਮਾਹੀ ਦੇ ਨਾਲ ਆਪਣੇ ਵਿਆਹ ਦੀ ਖ਼ਬਰ ਕੁਝ ਮਹੀਨੇ ਪਹਿਲਾਂ ਹੀ ਸਾਂਝੀ ਕੀਤੀ ਸੀ । ਜਿਸ ਤੋਂ ਬਾਅਦ ਅਦਾਕਾਰਾ ਨੂੰ ਹਰ ਪਾਸਿਓਂ ਵਧਾਈਆਂ ਮਿਲੀਆਂ ਸਨ ।
View this post on Instagram