ਸ਼ਕਤੀ ਕਪੂਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਹੋਈ ਸੀ ਫ਼ਿਲਮਾਂ ‘ਚ ਐਂਟਰੀ

written by Shaminder | September 03, 2021

ਸ਼ਕਤੀ ਕਪੂਰ ਨੇ ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਜਗ੍ਹਾ ਬਣਾਈ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਜ਼ਿਆਦਾਤਰ ਨੈਗਟਿਵ ਕਿਰਦਾਰ ਹੀ ਨਿਭਾਏ ਹਨ । ਅੱਜ ਅਸੀਂ ਤੁਹਾਨੂੰ ਅਦਾਕਾਰ ਦੇ ਜਨਮ ਦਿਨ (Birthday) ‘ਤੇ ਦੱਸਾਂਗੇ ਕਿ ਉਨ੍ਹਾਂ ਦੀ ਫ਼ਿਲਮਾਂ ‘ਚ ਐਂਟਰੀ ਕਿਸ ਤਰ੍ਹਾਂ ਹੋਈ ਸੀ ।ਬਾਲੀਵੁੱਡ ਦੇ ਵਿਲੇਨ ਤੇ ਕਮੇਡੀਅਨ ਸ਼ਕਤੀ ਕਪੂਰ (Shakti Kapoor) ਨੇ ਹਰ ਤਰ੍ਹਾਂ ਦੇ ਰੋਲ ਕੀਤੇ ਹਨ ।ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।

Shakti ,-min Image From Instagram

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਸ਼ਹਿਨਾਜ਼ ਗਿੱਲ, ਅੱਖਾਂ ਬੰਦ ਕਰਕੇ ਪਛਾਣ ਲੈਂਦੀ ਸੀ ਸਿਧਾਰਥ ਸ਼ੁਕਲਾ ਨੂੰ, ਵੀਡੀਓ ਵਾਇਰਲ

ਸ਼ਕਤੀ ਕਪੂਰ ਦਾ ਜਨਮ ਦਿਨ ਦਿੱਲੀ ਦੇ ਕਰੋਲ ਬਾਗ ‘ਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਂਅ ਸੁਨੀਲ ਕਪੂਰ ਹੈ ।ਫ਼ਿਲਮਾਂ ‘ਚ ਆਉਣ ਬਾਰੇ ਕਦੇ ਵੀ ਸ਼ਕਤੀ ਕਪੂਰ ਨੇ ਨਹੀਂ ਸੀ ਸੋਚਿਆ । ਫ਼ਿਲਮਾਂ ‘ਚ ਆਉਣ ਦਾ ਸਬੱਬ ਉਦੋਂ ਬਣਿਆ ਜਦੋਂ ਅਚਾਨਕ ਇਕ ਵਾਰ ਉਨ੍ਹਾਂ ਦੀ ਕਾਰ ਨੂੰ ਕਿਸੇ ਨੇ ਟੱਕਰ ਮਾਰ ਦਿੱ ਤੀ।

Shakti,, -min Image From Instagram

ਜਿਸ ਕਾਰ ਨੂੰ ਟੱਕਰ ਮਾਰਨ ਵਾਲਾ ਕੋਈ ਹੋਰ ਨਹੀਂ ਸੀ ਬਲਕਿ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ ਫਿਰੋਜ਼ ਖ਼ਾਨ ਸੀ ।ਸ਼ਕਤੀ ਕਾਰ ਚੋਂ ਉੱਤਰ ਕੇ ਫਿਰੋਜ਼ ਖ਼ਾਨ ਦੇ ਨਾਲ ਲੜਨ ਲੱਗ ਪਏ। ਕਾਰ ਵਾਲਾ ਮਾਮਲਾ ਤਾਂ ਉੱਥੇ ਹੀ ਖਤਮ ਹੋ ਗਿਆ ਸੀ ।

 

View this post on Instagram

 

A post shared by Shakti Kapoor (@shaktikapoor)

ਪਰ ਫਿਰੋਜ਼ ਖ਼ਾਨ ਨੂੰ ਸ਼ਕਤੀ ਏਨੇਂ ਪਸੰਦ ਆਏ ਕਿ ਉਹਨਾਂ ਨੇ ਸ਼ਕਤੀ ਨੂੰ ਆਪਣੀ ਫ਼ਿਲਮ ਕੁਰਬਾਨੀ ਵਿੱਚ ਕੰਮ ਕਰਨ ਦਾ ਮੌਕਾ ਦੇ ਦਿੱਤਾ । ਸ਼ਕਤੀ ਦੀ ਅਦਾਕਾਰੀ ਨੂੰ ਏਨਾਂ ਪਸੰਦ ਕੀਤਾ ਗਿਆ ਕਿ ਉਹਨਾਂ ਦੀ ਬਾਲੀਵੁੱਡ ਵਿੱਚ ਪਹਿਚਾਣ ਬਣ ਗਈ । ਇਸ ਤੋਂ ਬਾਅਦ ਸ਼ਕਤੀ ਕਪੂਰ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ।

 

0 Comments
0

You may also like