ਅੱਜ ਹੈ ਗਾਇਕ ਐਮੀ ਵਿਰਕ ਦਾ ਬਰਥਡੇਅ, ਖ਼ਾਸ ਦੋਸਤ ਮਨਿੰਦਰ ਬੁੱਟਰ ਨੇ ਪੋਸਟ ਪਾ ਕੇ ਐਮੀ ਨੂੰ ਦਿੱਤੀ ਜਨਮਦਿਨ ਦੀ ਵਧਾਈ

written by Lajwinder kaur | May 11, 2021 04:19pm

ਹਰ ਇੱਕ ਨੂੰ ਆਪਣੇ ਗੀਤਾਂ ‘ਤੇ ਭੰਗੜੇ ਪਵਾਉਣ ਵਾਲੇ ਗਾਇਕ ਐਮੀ ਵਿਰਕ ਦਾ ਅੱਜ ਖ਼ਾਸ ਦਿਨ ਹੈ । ਜੀ ਹਾਂ ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਅਤੇ ਵਧੀਆ ਐਕਟਰ ਐਮੀ ਵਿਰਕ ਦਾ ਬਰਥਡੇਅ ਹੈ । ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਚਾਹੁਣ ਵਾਲੇ ਐਮੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।

inside image of ammy virk and maninder buttar image source- instagram

ਹੋਰ ਪੜ੍ਹੋ :  ਧਰਮਿੰਦਰ ਦੇ ਪੋਤੇ ਕਰਣ ਦਿਓਲ ਨੇ ਆਪਣੀ ਮਾਂ ਪੂਜਾ ਦਿਓਲ ਦੇ ਨਾਲ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

mainder buttar wished happy birthday ammy virk image source- instagram

ਗਾਇਕ ਮਨਿੰਦਰ ਬੁੱਟਰ ਨੇ ਆਪਣੇ ਭਰਾਵਾਂ ਵਰਗੇ ਖ਼ਾਸ ਮਿੱਤਰ ਐਮੀ ਵਿਰਕ ਨੂੰ ਬਰਥਡੇਅ ਵਿਸ਼ ਕਰਦੇ ਹੋਏ ਕੁਝ ਤਸਵੀਰਾਂ ਤੇ ਇਕੱਠਿਆਂ ਗੀਤ ਗਾਉਂਦਿਆਂ ਦੀਆਂ ਵੀਡੀਓਜ਼ ਪੋਸਟ ਕੀਤੀਆਂ ਨੇ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- 'ਯਾਰੀ ਨਾਲੋਂ ਵੱਧ ਚੀਜ਼ ਪਿਆਰੀ ਕੋਈ ਨਾ 🤍 ਹੈਪੀ ਬਰਥਡੇਅ @ammyvirk #11’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਐਮੀ ਵਿਰਕ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਨੇ।

singer maninder buttar and ammy virk image source- instagram

ਜੇ ਗੱਲ ਕਰੀਏ ਐਮੀ ਵਿਰਕ ਦੀ ਤਾਂ ਏਨੀਂ ਦਿਨੀਂ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਕਿਸਮਤ-2 ਦੀ ਸ਼ੂਟਿੰਗ ਦੇ ਲਈ ਯੂ.ਕੇ ‘ਚ ਨੇ। ਐਮੀ ਵਿਰਕ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵਾਹ ਵਾਹੀ ਖੱਟ ਰਹੇ ਨੇ। ਜਿਸ ਕਰਕੇ ਉਹ ਬਾਲੀਵੁੱਡ ਇੰਡਸਟਰੀ ‘ਚ ਵੀ ਕਦਮ ਰੱਖ ਚੁੱਕੇ ਨੇ। ਉਨ੍ਹਾਂ ਦੀ ਝੋਲੀ ‘ਚ ਕਈ ਬਾਲੀਵੁੱਡ ਪ੍ਰੋਜੈਕਟ ਨੇ। ਉਹ ਬਾਲੀਵੁੱਡ ਫ਼ਿਲਮ 83 ‘ਚ ਵੀ ਨਜ਼ਰ ਆਉਣਗੇ।

mainder buttar wished happy birthday to his friends ammy virk image source- instagram

 

 

 

View this post on Instagram

 

A post shared by PTC Punjabi (@ptc.network)

You may also like