
ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨ ਦੇ। ਅਜਿਹੀਆਂ ਅਨੇਕਾਂ ਹੀ ਪੀੜਾਂ ਅਤੇ ਦਰਦਾਂ ਨੂੰ ਆਪਣੇ ਅੰਦਰ ਸਮੋਈ ਬੈਠਾ ਸੀ ਸ਼ਿਵ ਕੁਮਾਰ ਬਟਾਲਵੀ (Shiv Kumar Batalvi) । ਅੱਜ ਮਸ਼ਹੂਰ ਕਵੀ ਅਤੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਜਨਮ ਵਰੇ੍ਹਗੰਢ (Birth Anniversary) ਹੈ । ਉਨ੍ਹਾਂ ਨੇ ਅਨੇਕਾਂ ਹੀ ਰੋਮਾਂਟਿਕ ਕਵਿਤਾਵਾਂ ਲਿਖੀਆਂ ਸਨ ਅਤੇ ਦੁੱਖ, ਦਰਦ ਅਤੇ ਵਿਛੋੜੇ ਦਾ ਜ਼ਿਕਰ ਉਨ੍ਹਾਂ ਦੀਆਂ ਕਵਿਤਾਵਾਂ ‘ਚ ਵੇਖਣ ਨੂੰ ਮਿਲਦਾ ਸੀ । ਇਸੇ ਲਈ ਉਹ ਬਿਰਹਾ ਦੇ ਸੁਲਤਾਨ ਦੇ ਤੌਰ ‘ਤੇ ਵੀ ਜਾਣੇ ਜਾਂਦੇ ਸਨ ।

ਹੋਰ ਪੜ੍ਹੋ : ਜਦੋਂ ਰਣਬੀਰ ਕਪੂਰ ਨੇ ਹਾਲੀਵੁੱਡ ਸਟਾਰ ਨਾਲ ਫੋਟੋ ਖਿਚਵਾਉਣ ਲਈ ਕੀਤੀ ਰਿਕਵੈਸਟ ਤਾਂ ਅਦਾਕਾਰਾ ਨੇ ਕਿਹਾ ਦਫਾ ਹੋ ਜਾ
ਸ਼ਿਵ ਕੁਮਾਰ ਅਜਿਹਾ ਸ਼ਾਇਰ ਹੈ ਜਿਸ ਨੂੰ ਅੱਜ ਵੀ ਲੋਕ ਪੜ੍ਹਦੇ ਤੇ ਸੁਣਦੇ ਹਨ । ਉਹ ਇਸ ਦੁਨੀਆਂ ਤੇ ਨਾ ਹੁੰਦਾ ਹੋਇਆ ਵੀ ਅੱਜ ਦਾ ਸੁਪਰ ਸਟਾਰ ਹੈ । ਉਸ ਦੇ ਲਿਖੇ ਗੀਤ ਤੇ ਗਜ਼ਲਾਂ ਨਾਂ ਸਿਰਫ ਲੋਕਾਂ ਦੀ ਜੁਬਾਨ ਤੇ ਹਨ, ਬਲਕਿ ਬਾਲੀਵੁੱਡ ਅੱਜ ਵੀ ਉਸ ਦੇ ਗੀਤਾਂ ਨੂੰ ਫ਼ਿਲਮ ਨੂੰ ਹਿੱਟ ਕਰਵਾਉਣ ਲਈ ਵਰਤਦੇ ਹਨ ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਪਤੀ ਦੇ ਨਾਲ ਹੋਈ ਰੋਮਾਂਟਿਕ, ਪਰਿਵਾਰ ਦੇ ਨਾਲ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ
ਨੁਸਰਤ ਫ਼ਤਿਹ ਅਲੀ ਖ਼ਾਨ, ਮਹਿੰਦਰ ਕਪੂਰ, ਜਗਜੀਤ ਸਿੰਘ, ਗੁਰਦਾਸ ਮਾਨ, ਆਬਿਦਾ ਤੇ ਹੰਸ ਰਾਜ ਹੰਸ ਵਰਗੇ ਗਾਇਕਾਂ ਵਿੱਚੋਂ ਕੋਈ ਵੀ ਅਜਿਹਾ ਗਾਇਕ ਨਹੀਂ ਜਿਸ ਨੇ ਸ਼ਿਵ ਦੇ ਗਾਣਿਆਂ ਨੂੰ ਨਾ ਗਾਇਆ ਹੋਵੇ ।ਸਿਰਫ਼ ੩੬ ਸਾਲਾਂ ਦੀ ਉਮਰ ਭੋਗਣ ਵਾਲੇ ਸ਼ਿਵ ਨੇ ਸ਼ਰਾਬ, ਸਿਗਰੇਟ ਅਤੇ ਟੁੱਟੇ ਹੋਏ ਦਿਲ ਨਾਲ 7 ਮਈ 1973 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ ।

ਪਰ ਜਾਣ ਤੋਂ ਪਹਿਲਾ ਲੂਣਾਂ ਵਰਗੇ ਕਾਵਿ ਸੰਗ੍ਰਿਹ ਦੁਨੀਆਂ ਨੂੰ ਦੇ ਦਿੱਤੇ ਸਨ । ਇਸ ਰਚਨਾ ਲਈ ਸ਼ਿਵ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ । ਸਿਰਫ਼ 36 ਸਾਲਾਂ ਦੀ ਉਮਰ ਵਿੱਚ ਸ਼ਿਵ ਨੇ ਲੂਣਾਂ ਵਰਗੀ ਰਚਨਾ ਲਿਖੀ ਸੀ ਜਿਸ ਨੂੰ ਕਿ ਪੰਜਾਬੀ ਸਾਹਿਤ ਵਿੱਚ ਮਾਸਟਰ ਪੀਸ ਦਾ ਦਰਜਾ ਹਾਸਲ ਹੈ, ਸਮੇਂ ਸਮੇਂ ਤੇ ਇਸ ਰਚਨਾ ਦਾ ਨਾਟ ਮੰਚਣ ਵੀ ਹੁੰਦਾ ਰਿਹਾ ਹੈ । ਸ਼ਿਵ ਦੇ ਗਾਣੇ ਇਸ ਤਰ੍ਹਾਂ ਹਨ ਜਿਵੇਂ ਕੋਈ ਲੋਕ ਗੀਤ ਹੋਣ ।