ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਅਹਾਨਾ ਦਿਓਲ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ

written by Shaminder | July 28, 2021

ਬਾਲੀਵੁੱਡ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਅਹਾਨਾ ਦਿਓਲ ਦਾ ਅੱਜ ਜਨਮ ਦਿਨ ਹੈ । ਅਹਾਨਾ ਦਿਓਲ ਦੇ ਜਨਮ ਦਿਨ ‘ਤੇ ਉਸ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ । ਅਹਾਨਾ ਦਿਓਲ ਦਾ ਜਨਮ ਮੁੰਬਈ ‘ਚ 28 ਜੁਲਾਈ ਨੂੰ 1985 ਨੂੰ ਹੋਇਆ ਸੀ । ਉਸ ਨੇ ਬਿਜਨੇਸਮੈਨ ਵੈਭਵ ਵੋਹਰਾ ਦੇ ਨਾਲ ਵਿਆਹ ਕਰਵਾਇਆ ਹੈ । ਅਹਾਨਾ ਨੇ  2014 ‘ਚ ਵੈਭਵ ਦੇ ਨਾਲ ਵਿਆਹ ਕਰਵਾਇਆ ਸੀ ।

Dharmendra with family

ਹੋਰ ਪੜ੍ਹੋ : ਅਜੇ ਦੇਵਗਨ ਨੇ ‘ਕਾਰਗਿਲ ਵਿਜੈ ਦਿਵਸ’ ’ਤੇ ਸ਼ਹੀਦਾਂ ਨੂੰ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ 

Hema With Daughters

ਪਰ ਇਸ ਵਿਆਹ ‘ਚ ਉਸ ਦੇ ਦੋਵੇਂ ਭਰਾ ਸੰਨੀ ਅਤੇ ਬੌਬੀ ਦਿਓਲ ਨਜ਼ਰ ਨਹੀਂ ਸਨ ਆਏ । ਜਿਸ ਕਾਰਨ ਮੀਡੀਆ ‘ਚ ਇਸ ਗੱਲ ‘ਤੇ ਕਾਫੀ ਚਰਚਾ ਹੋਈ ਸੀ । ਅਹਾਨਾ ਦਿਓਲ ਸੋਸ਼ਲ ਮੀਡੀਆ ‘ਤੇ ਬਹੁਤ ਹੀ ਘੱਟ ਐਕਟਿਵ ਰਹਿੰਦੀ ਹੈ ।

Hema And Dharmendra

ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਇਹ ਧੀ ਲਾਈਮ ਲਾਈਟ ਤੋਂ ਦੂਰ ਰਹਿਣਾ ਹੀ ਪਸੰਦ ਕਰਦੀ ਹੈ ।ਜਦੋਂ ਕਿ ਈਸ਼ਾ ਦਿਓਲ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਈਸ਼ਾ ਦੀ ਇੱਕ ਫ਼ਿਲਮ ਵੀ ਰਿਲੀਜ਼ ਹੋਈ ਹੈ ਜਿਸ ਦਾ ਨਾਂਅ ‘ਦੁਆ’ ਹੈ ।

 

0 Comments
0

You may also like